Essay on Pollution in Punjabi

ਆਉਣ ਵਾਲਾ ਭਵਿੱਖ ਬਚਾਈਏ ,

ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ

ਪ੍ਰਦੂਸ਼ਣ ਦਾ ਅਰਥ – ਪ੍ਰਦੂਸ਼ਣ ਗੰਦਗੀ ਜਾਂ ਪ੍ਰਦੂਸ਼ਕਾਂ (ਵਿਦੇਸ਼ੀ ਪਦਾਰਥਾਂ ਜਾਂ ਕੁਦਰਤੀ ਤੌਰ ‘ਤੇ ਪੈਦਾ ਹੋਣ ਵਾਲੀ ਗੰਦਗੀ) ਦੇ ਕੁਦਰਤੀ ਸੋਮਿਆਂ ਵਿੱਚ ਮਿਲਾਪ ਨੂੰ ਦਰਸਾਉਂਦਾ ਹੈ ਜਿਸ ਨਾਲ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਧਰਤੀ ਤੇ ਜੀਵਨ ਪ੍ਰਭਾਵਿਤ ਹੁੰਦਾ ਹੈ।(Pollution essay in Punjabi)

ਜਾਣ ਪਛਾਣ –  ਹਵਾ, ਪਾਣੀ ਅਤੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਅਕਾਰ ਲੈ ਰਹੀ ਹੈ। ਵੱਧ ਰਹੀ ਉਦਯੋਗਿਕਤਾ ਵਾਤਾਵਰਣ ਲਈ ਤਬਾਹੀ  ਬਣ ਰਹੀ ਹੈ। ਉਦਯੋਗਿਕ ਕੂੜਾ-ਕਰਕਟ, ਧੂੰਆਂ ਅਤੇ ਹੋਰ ਗੈਸਾਂ ਵੱਡੇ ਪੱਧਰ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਮਾਰਤਾਂ ਤੋਂ ਇਲਾਵਾ, ਆਵਾਜਾਈ ਦੇ ਸਾਧਨ ਦੀ ਘਣਤਾ ਹਵਾ Pollution ਵਿੱਚ ਯੋਗਦਾਨ ਪਾਉਂਦੀ ਹੈ । ਧੂੰਆਂ ਅਤੇ ਜ਼ਹਿਰੀਲੇ ਰਸਾਇਣਾਂ ਦਾ Pollution  ਵਾਤਾਵਰਨ ਵਿਚ ਸਲਫਰ ਡਾਈਆਕਸਾਈਡ ਦੇ ਪੱਧਰ ਨੂੰ ਵਧਾ ਰਿਹਾ ਹੈ। ਕੋਲਕਾਤਾ, ਦਿੱਲੀ ਅਤੇ ਮੁੰਬਈ ਦੇ ਸ਼ਹਿਰਾਂ ਵਿਚ ਸੋਰ Pollution  ਨਿਯਮਿਤ ਸੀਮਾ ਤੋ ਵੱਧ ਗਿਆ ਹੈ। ਹਵਾ ਪ੍ਰਦੂਸ਼ਣ ਸਾਹ ਦੀਆ ਬਿਮਾਰੀਆਂ, ਟੀ ਬੀ, ਚਮੜੀ ਐਲਰਜੀ, ਅੱਖਾਂ ਦੀਆਂ ਬੀਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਅਤੇ ਬੱਚਿਆਂ ਦੀ ਮਾਨਸਿਕ ਕਮਜੋਰੀ ਲਈ ਜ਼ਿੰਮੇਵਾਰ ਹਨ। ਰਸਾਇਣਕ ਉਦਯੋਗਾਂ ਦੇ ਵਿਕਾਸ ਨੇ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ ।

ਸਕੂਲ – ਸਕੂਲ ਵਿੱਚ ਪਾਠ ਪੜਾਈਏ,
ਪਾਣੀ ਨੂੰ ਗੰਦਾ ਹੋਣ ਤੋ ਬਚਾਈਏ।
 

ਜਲ ਪ੍ਰਦੂਸ਼ਣ – ਨਦੀ ਦੇ ਪਾਣੀ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਕਿਉਂਕਿ ਗੈਰ ਉਦਯੋਗਿਕ ਕੂੜਾ-ਕਰਕਟ ਤੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਦਾ ਨਿਕਾਸ  ਸਿਧਾ ਹੀ ਜਲ ਸਰੋਤਾ ਵਿੱਚ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇਹਨਾਂ ਨੇ ਆਪਣੇ ਕੁਦਰਤੀ ਜਲ ਸਰੋਤਾ ਨੂੰ ਨਸ਼ਟ ਕਰਕੇ ਉਹਨਾਂ ਦੇ ਆਪਣੇ ਆਪ ਨੂੰ ਸਵੈ-ਸ਼ੁੱਧ ਬਣਾਉਣ ਦੇ ਢੰਗ ਨੂੰ ਪ੍ਰਭਾਵਿਤ ਕੀਤਾ।

ਸ਼ੁੱਧ ਹਵਾ ਦੀ ਜਰੂਰਤ ਹੈ,

ਕਿਉਕਿ ਜਿਦੰਗੀ ਬੜੀ ਖੂਬਸੂਰਤ ਹੈ।

Pollution Essay in Punjabi language

 

 
ਹਵਾ ਪ੍ਰਦੂਸ਼ਣ – ਆਟੋਮੋਬਾਈਲਜ਼ ਤੋਂ ਨਿੱਕਲਣ ਵਾਲਾ ਧੂੰਆਂ ਹਵਾ Pollution  ਦਾ ਮਹੱਤਵਪੂਰਣ ਸਰੋਤ ਹੈ। ਵੱਡੀ ਗਿਣਤੀ ਵਿਚ ਵਾਹਨ ਤਿੰਨ ਤੋਂ ਚਾਰ ਪ੍ਰਤੀਸ਼ਤ ਕਾਰਬਨ ਮੋਨੋਆਕਸਾਈਡ ਕੱਢਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੈ। ਵਾਤਾਵਰਣ ਵਿੱਚ ਰਸਾਇਣਾਂ ਦੇ ਵਾਧੇ ਕਾਰਨ ਐਸਿਡ ਵਰਖਾ ਹੁੰਦੀ ਹੈ ਇਹ ਵਰਖਾ ਧਰਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅਤੇ ਨਦੀਆਂ ਅਤੇ ਸਮੁੰਦਰੀ  ਵਸਤੂਆਂ ਅਤੇ ਪੌਦਿਆਂ ਨੂੰ ਤਬਾਹ ਕਰ ਦਿੰਦੀ ਹੈ ਇਹ ਇਮਾਰਤਾਂ ਨੂੰ ਵੀ ਖਰਾਬ ਕਰ ਦਿੰਦੀ ਹਨ।(Pradushan essay in Punjabi)

ਵਾਯੂਮੰਡਲ ਵਿਚ ਓਜ਼ੋਨ ਦੀ  ਪਰਤ ਜੀਵਨ ਸੁਰੱਖਿਆ ਪ੍ਰਣਾਲੀ ਦਾ ਇਕ ਰੂਪ ਹੈ। ਇਹ ਅਲਟਰਾ ਵਾਇਲਟ ਕਿਰਨਾਂ ਨੂੰ ਧਰਤੀ ਤੇ ਪਹੁੰਚਣ ਤੋ ਰੋਕ ਦਿੰਦੀ ਹੈ ਅਤੇ ਗਰਮੀ ਪੈਦਾ ਕਰਨ ਵਾਲਿਆਂ  ਇਨਫਰਾਰੈੱਡ ਕਿਰਨਾਂ ਨੂੰ ਧਰਤੀ ਤੇ ਪਹੁੰਚਣ  ਦਿੰਦੀ ਹੈ। ਪਰ ਉਦਯੋਗਿਕਤਾ ਅਤੇ  Pollution  ਕਾਰਨ, ਓਜ਼ੋਨ ਪਰਤ ਬਹੁਤ ਵੱਡੀ ਦਰ ਨਾਲ ਪਤਲੀ ਹੋ ਰਹੀ ਹੈ। ਜਿਸ ਨਾਲ ਇਸ ਦੀ ਅਲਟਰਾ ਵਾਇਲਟ ਕਿਰਨਾਂ ਨੂੰ ਰੋਕਣ ਦੀ ਸਮਰੱਥਾ ਘੱਟ ਰਹੀ ਹੈ।ਇਸ ਦੀ ਕਿਰਨਾ ਨੂੰ ਜਜ਼ਬ ਕਰਨ ਦੀ ਅਯੋਗਤਾ ਕਾਰਨ ਧਰਤੀ ਦੇ ਤਾਪਮਾਨ ਦੇ ਵਾਧੇ ਅਤੇ ਕੈਂਸਰ ਦੀ ਬਿਮਾਰੀ  ਦਾ ਕਾਰਨ ਬਣ ਸਕਦੀ ਹੈ।

ਸਮੁੰਦਰੀ ਪ੍ਰਦੂਸ਼ਣ –  ਸਮੁੰਦਰੀ Pollution ਅਜੱ ਵੀ ਇਕ ਮੁੱਖ ਸਮੱਸਿਆ ਹੈ ਜੋ ਕਿ ਤੱਟੀ ਪਾਣੀ ਵਿਚ ਸੀਵਰੇਜ ਅਤੇ ਬੰਦਰਗਾਹਾਂ ਦੇ ਕੂੜੇ ਦੇ ਨਿਕਾਸ ਕਾਰਨ ਅਤੇ ਤੇਲ ਦੇ ਟੈਕਰ ਹਾਦਸਿਆਂ, ਰਿਫਾਈਨਰੀ ਦੇ ਪ੍ਰਦੂਸ਼ਿਤ ਅਤੇ ਤੇਲ ਦੀਆਂ ਪਾਈਪਲਾਈਨਾਂ ਤੋਂ ਪੈਦਾ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਸਮੁੰਦਰੀ ਜੀਵਨ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਈਕੋ ਪ੍ਰਣਾਲੀ ਲਈ ਖ਼ਤਰਾ ਪੈਦਾ ਹੁੰਦਾ ਹੈ।

ਪ੍ਰਮਾਣੂ ਪ੍ਰਦੂਸ਼ਣ – ਪ੍ਰਮਾਣੂ Pollution ਬਾਕੀ ਸਭ ਪ੍ਰਦੂਸ਼ਣਾ ਨਾਲੋ ਸਭ ਤੋ ਜਿਆਦਾ ਮਨੁੱਖਾ ਨੂੰ ਖਤਰੇ ਵਿੱਚ ਪਾਉਣ ਵਾਲਾ Pollution ਹੈ। ਇਹ ਅਚਾਨਕ ਪਰਮਾਣੂ ਪਲਾਂਟਾਂ ਵਿੱਚ ਹੋ ਸਕਦਾ ਹੈ ਅਤੇ ਜਦੋਂ ਇਹ ਵਾਪਰਦਾ ਹੈ, ਤਾ ਇਹ ਵੱਡੀ ਗਿਣਤੀ ਵਿੱਚ ਲੋਕਾਂ ਲਈ ਘਾਤਕ ਸਿਧੱ ਹੋ ਸਕਦਾ ਹੈ ਨਿਊਕਲੀਅਰ ਰੇਡੀਏਸ਼ਨ ਸਾਰੇ ਜੀਵਨ ਸਰੋਤਾਂ ਲਈ ਖਤਰਾ ਬਣ ਸਕਦਾ ਹੈ ਜਿਵੇਂ ਕਿ – ਪੌਦਿਆਂ, ਜਾਨਵਰਾਂ, ਪਾਣੀ, ਹਵਾ ਅਤੇ ਮਨੁੱਖੀ ਸਿਹਤ। ਇਨ੍ਹਾਂ ਸਾਰੇ ਪ੍ਰਦੂਸ਼ਣਾਂ ਤੋਂ ਇਲਾਵਾ,  ਸਪੇਸ ਪ੍ਰਦੂਸ਼ਣ ਤੋਂ ਵੀ ਦੁਨੀਆਂ ਭਰ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ  ਹੈ। ਹਜ਼ਾਰਾਂ ਸਪੇਸ ਔਬਜੈਕਟਾਂ, ਮਰੇ ਹੋਏ ਸੈਟੇਲਾਈਟ, ਛੱਡੇ ਹੋਏ ਰਾਕੇਟਾ, ਮੋਟਰ  ਦੇ ਕੂੜੇ ਕਾਰਨ ਸਪੇਸ ਕੂੜੇ ਦਾ ਢੇਰ ਬਣ ਗਿਆ ਹੈ

ਰਾਕੇਟਾਂ ਦੁਆਰਾ ਛਡਿਆ ਗੈਸਾਂ ਨੇ ਵਾਯੂਮੰਡਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਵਾਯੂਮੰਡਲ ਵਿੱਚ ਵੱਡੀਆਂ ਵਸਤੂਆਂ ਦਾ ਮੁੜ ਦਾਖਲਾ ਵੀ ਰੇਡੀਓ ਸੰਚਾਰ ਤੇ ਅਸਰ ਪਾ ਸਕਦਾ ਹੈ। ਇਸ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ਤੇ, ਹਰ ਤਰ੍ਹਾਂ ਦੇ ਪ੍ਰਦੂਸ਼ਣ ਦਾ ਅੰਤਮ ਸ਼ਿਕਾਰ, ਖੁਦ ਮਨੁੱਖ ਹੈ। ਮਨੁੱਖਤਾ ਅੱਜ ਅਜੀਬੋ-ਗ਼ਰੀਬ ਬਣ ਗਈ ਹੈ। ਇੱਕ ਆਫ਼ਤ ਨੇੜੇ ਦੇ ਭਵਿੱਖ ਵਿੱਚ ਮਨੁੱਖਤਾ ਲਈ ਖ਼ਤਰਾ ਪੈਦਾ ਕਰ ਰਹੀ ਹੈ। ਸਿਰਫ਼ ਸੌ ਸਾਲਾ ਵਿੱਚ, ਹਵਾਾ ਸਾਹ ਲੈਣ ਲਈ ਅਯੋਗ ਹੋ ਸਕਦੀ ਹੈ ਜਦੋਂ ਕਿ ਪਾਣੀ ਮਨੁੱਖ ਦੀ ਵਰਤੋਂ ਲਈ ਅਯੋਗ ਹੋ ਸਕਦਾ ਹੈ।

ਪ੍ਰਦੂਸ਼ਣ ਨੂੰ ਜੜੋਂ ਮੁਕਾਈਏ ,

ਰੁੱਖ ਲਾ-ਲਾ ਧਰਤੀ ਰੁਸਨਾਈਏ।

Pollution Essay in Punjabi Font

 

ਸੁਧਾਰ ਉਪਾਅ – ਸਾਡੀ ਧਰਤੀ ਨੂੰ ਇਸ ਪ੍ਰਦੂਸ਼ਣ ਕਾਰਨ ਹੋਣ ਵਾਲੇ ਖਤਰੇ ਤੋਂ ਬਚਾਉਣ ਲਈ , ਸਾਨੂੰ ਵੀ ਕੁੱਝ ਕਦਮ ਚੁਕਣੇ ਚਾਹੀਦੇ ਹਨ ਜਿਵੇਂ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ , ਰੁੱਖਾ ਦੀ ਕਟਾਈ ਤੇ ਰੋਕ ਲਗਾਉਣੀ ਚਾਹੀਦੀ ਹੈ, ਵਿਦਿਆਰਥੀਆਂ ਨੂੰ ਸਕੂਲਾ , ਕਾਲਜਾ ਵਿੱਚ ਰੁੱਖਾ ਦੇ ਮਹੱਤਵ ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਸਰਕਾਰ ਵਲੋ ਚਲਾਇਆ ਜਾਣ ਵਾਲਿਆਂ ਯੋਜਨਾਵਾ ਵਿੱਚ ਸਾਥ ਦੇਣਾ ਚਾਹੀਦਾ ਹੈ ਜਿਵੇਂ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਯੋਜਨਾ ” ਹਰ ਘਰ ਹਰਿਆਲੀ ” ਜਿਸ ਅਨੁਸਾਰ ਹਰ ਘਰ ਦੇ ਵਿਅਕਤੀ ਨੂੰ ਦੋ ਪੌਦੇ ਮੁਫਤ ਦਿੱਤੇ ਜਾਣੇ ਹਨ। ਇਸੇ ਤਰ੍ਹਾਂ ਦੀਆਂ ਕੋਸ਼ਿਸਾ ਬਾਕੀ ਰਾਜਾਂ ਦੀਆਂ ਸਰਕਾਰਾਂ ਦੁਆਰਾ ਵੀ ਕੀਤੀਆਂ ਜਾ ਰਹੀਆਂ ਹਨ ਜੋ ਕਿ ਸਾਡੇ ਵਾਤਾਵਰਣ ਲਈ ਲਾਭਦਾਇਕ ਹਨ। ਭਾਰਤ ਦੇ ਸਰਵੋਤਮ ਕਰੋਰਟ ਨੇ ਹਾਲ ਹੀ ਵਿੱਚ ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਦਾ ਸਵੈ ਗਿਆਨ ਕੀਤਾ ਹੈ। ਅਦਾਲਤ ਦੁਆਰਾ ਘੋਸ਼ਿਤ ਕੀਤੇ ਗਏ ਬਹੁਤ ਸਾਰੇ ਫ਼ੈਸਲਿਆਂ ਵਿੱਚ, ਇਸ ਨੇ ਲੋਕਾਂ ਨੂੰ ਇਹ ਦੇਖਣ ਲਈ ਨਿਰਦੇਸ਼ ਦਿੱਤਾ ਹੈ ਕਿ ਸੰਭਵ ਤੌਰ ਤੇ ਹਵਾ ਜਾਂ ਪਾਣੀ ਦੇ ਸੰਭਵ ਪ੍ਰਦੂਸ਼ਣ ਤੋਂ ਬਚਿਆ ਜਾਵੇ। ਸਾਰੀਆਂ ਕਿਸਮਾਂ ਦੇ ਵਾਹਨਾਂ ਨੂੰ ਹਵਾ ਵਿੱਚ ਇਹਨਾਂ ਵੱਲੋਂ ਛੱਡਣ ਵਾਲੀਆਂ ਗੈਸਾਂ ਦੇ ਅਨੁਸਾਰ ਕੁਝ ਨਿਸ਼ਚਤ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਫੈਕਟਰੀਆਂ ਅਤੇ ਹੋਰ ਵਪਾਰਕ ਯੂਨਿਟਾਂ ਨੂੰ ਵੀ ਸਰਕਾਰ ਦੁਆਰਾ ਤੈਅ ਕੀਤੇ ਹੋਏ ਏਅਰ ਐਂਟੀ ਪ੍ਰਦੂਸ਼ਣ ਨਿਯਮਾਂ ਨਾਲ ਜੁੜਣ ਲਈ ਕਿਹਾ ਗਿਆ ਹੈ।ਸਥਾਨਕ ਸੰਸਥਾਵਾਂ ਨੂੰ ਸਫਾਈ ਦੇ ਹਾਲਾਤਾ ਵਿੱਚ ਸੁਧਾਰ ਕਰਨ ਲਈ ਕਿਹਾ ਗਿਆ ਹੈ। ਇਹ ਸਾਰੇ ਕਦਮ ਪ੍ਰਦੂਸ਼ਣ ਦੇ ਖ਼ਤਰੇ ਤੋਂ ਬਾਹਰ ਨਿਕਲਣ ਵਿਚ ਕਾਫੀ ਸਹਾਇਕ ਸਿਧ ਹੋਣਗੇ ।ਪਰ ਬਹੁਤ ਕੁਝ ਕਰਨਾ ਬਾਕੀ ਹੈ।(Pollution essay in Punjabi, Essay on Pollution in Punjabi)

2 thoughts on “Essay on Pollution in Punjabi”

  1. I’ve only tried one essay service but I can tell you that the website I used was really solid. It’s called DigitalEssay.net. Basically you get to pick a writer and you can communicate with them through an internal chat system which makes explaining how to do specific assignments a lot easier (especially if your teacher is a hard-ass like mine was.) Good luck with your paper!

    Reply

Leave a Comment

error: Content is protected !!