Guru Arjan Dev Ji history in Punjabi

ਜਨਮ ਅਤੇ ਬਚਪਨ – ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਜਿਲ੍ਹਾ ਅਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਉਹਨਾਂ ਦੀ  ਮਾਤਾ ਦਾ ਨਾਉਂ ਬੀਬੀ ਭਾਨੀ ਸੀ। ਉਹ ਆਪਣੇ ਮਾਤਾ ਪਿਤਾ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਪ੍ਰਿਥੀ ਚੰਦ ਅਤੇ ਛੋਟੇ ਦਾ ਮਹਾਦੇਵ ਸੀ। ਬਚਪਨ ਤੋਂ ਗੁਰੂ ਅਰਜਨ ਦੇਵ ਜੀ ਬਹੁਤ ਗੰਭੀਰ, ਹੋਣਹਾਰ, ਇਮਾਨਦਾਰ, ਇਕਾਂਤ ਪਸੰਦ ਅਤੇ ਨਿਮਰਤਾ ਦੀ ਮੂਰਤ ਸਨ।ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਅਰਜਨ ਦੇਵ ਜੀ ਨੂੰ ਬਹੁਤ ਪਿਆਰ ਕਰਦੇ ਸਨ । ਉਹਨਾਂ ਪਛਾਣ ਲਿਆ ਸੀ ਕਿ ਗੁਰੂ ਅਰਜਨ ਦੇਵ ਅੰਦਰ ਵੱਡਾ ਪੁਰਖ ਬਣਨ ਦੀਆ ਸਾਰੀਆ ਵਿਸ਼ੇਸ਼ਤਾਈਆਂ ਹਨ। ਸਿੱਖ ਰਿਵਾਇਤ ਅਨੁਸਾਰ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਛੋਟੀ ਉਮਰ ਵਿਚ ਰਿੜ੍ਹਦੇ – ਰਿੜ੍ਹਦੇ ਗੁਰੂ ਅਮਰਦਾਸ ਜੀਦੀ ਗੋਦੀ ਵਿਚ ਜਾ ਬੈਠੇ ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ “ਦੋਹਿਤਾ ਬਾਣੀ ਦਾ ਬੋਹਿਥਾ”। ਇਹ ਇਕ ਭਵਿੱਖਤ ਬਾਣੀ ਸੀ ਕਿ ਅਰਜਨ ਦੇਵ ਬਾਣੀ ਰਚਨਗੇ, ਇੱਕਠੀ ਕਰਨਗੇ ਅਤੇ ਉਨ੍ਹਾਂ ਦੀ ਸੰਪਾਦਨਾ ਵੀ ਕਰਨਗੇ।(Guru Arjan Dev ji biography in Punjabi language)

ਵਿਆਹ – ਅਰਜਨ ਦੇਵ ਜੀ ਆਪਣੀ ਉਮਰ ਦੇ ਸਾਢੇ ਗਿਆਹ੍ਹਾ ਸਾਲ ਗੋਇੰਦਵਾਲ ਵਿੱਚ ਰਹੇ। ਫਿਰ ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਨਾਲ ਅਮ੍ਰਿਤਸਰ ਆ ਗਏ। ਇਸ ਤਰ੍ਹਾਂ ਉਹਨਾ ਦਾ ਸਾਰਾ ਜੀਵਨ ਸਿੱਖ ਧਰਮ ਦੇ ਵਾਤਾਵਰਣ ਵਿਚੋ ਲੰਘਿਆ। ਸ਼ੁਰੂ ਤੋਂ ਹੀ ਉਹ ਨਿਮਰਤਾ, ਗੁਰੂ ਭਗਤੀ, ਅਥਾਹ ਸ਼ਰਦਾ ਕੁਰਬਾਨੀ ਤੇ ਸੇਵਾ ਆਦਿ ਗੁਣਾ ਨਾਲ ਭਰਪੂਰ ਸਨ। ਅਮ੍ਰਿਤਸਰ ਰਹਿ ਕੇ ਉਹਨਾਂ ਦੇ ਇਹ ਗੁਣ ਹੋਰ ਉਘੜ ਪਏ ਸਨ। ਜੁਆਨ ਹੋਣ ਤੇ ਉਹਨਾਂ ਦਾ ਵਿਆਹ ਮਿਉ (MEO) ਪਿੰਡ ਦੇ ਨਿਵਾਸੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਬੀਬੀ ਗੰਗਾ ਦੇਵੀ ਨਾਲ ਕਰ ਦਿੱਤਾ ਗਿਆ। ਕਈਆ ਸਾਲਾਂ ਪਿਛੋਂ ਉਹਨਾਂ ਦੇ ਘਰ 1595 ਈ: ਨੂੰ ਪੁਤਰ ਦਾ ਜਨਮ ਹੋਇਆ ਜਿਸ ਦਾ ਨਾਮ ਹਰਗੋਬਿੰਦ ਰਖਿਆ ਗਿਆ।

ਗੁਰੂ ਗੱਦੀ ਦੀ ਪ੍ਰਾਪਤੀ – ਗੁਰੂ ਰਾਮ ਦਾਸ ਜੀ ਦੇ ਤਿੰਨ ਪੁੱਤਰ ਸਨ। ਸਭ ਤੋਂ ਵੱਡੇ ਦਾ ਨਾਉ ਪ੍ਰਿਥੀ ਚੰਦ ਸੀ। ਉਸ ਤੋਂ ਛੋਟੇ ਮਹਾਦੇਵ ਸਨ ਅਤੇ ਸਭ ਤੋਂ ਛੋਟੇ ਅਰਜਨ ਦੇਵ ਜੀ ਸਨ। ਪ੍ਰਿਥੀਆ ਕੰਮ ਕਰਨ ਵਿਚ ਕਾਫੀ ਚਤੁਰ ਸੀ। ਪਰ ਉਸਦੀ ਨੀਅਤ ਵਿਚ ਬੇਇਮਾਨੀ, ਛਲ ਤੇ ਕਪਟ ਭਰਿਆ ਹੋਇਆ ਸੀ। ਗੁਰੂ ਰਾਮਦਾਸ ਜੀ ਉਸ ਨੂੰ ਗੱਦੀ ਦੇ ਯੋਗ ਨਹੀਂ ਸੀ ਸਮਝਦੇ। ਉਹਨਾਂ ਦਾ ਦੂਜਾ ਪੁੱਤਰ ਸੰਸਾਰੀ ਵਿਅਕਤੀ ਨਹੀਂ ਸੀ। ਅਰਜਨ ਦੇਵ ਜੀ ਪੂਰੀ ਤਰ੍ਹਾਂ ਗੂਰੁ ਭਗਤੀ ਤੇ ਸਰਧਾ ਨਾਲ ਭਰਪੂਰ ਸੀ। ਸੇਵਾ ਭਾਵ ਅਤੇ ਨਿਮਰਤਾ ਉਹਨਾਂ ਦੇ ਸੁਭਾਅ ਦਾ ਪ੍ਰਮੁੱਖ ਗੁਣ ਸੀ। ਉਹ ਆਪਣੇ ਸੇਵਾ ਭਾਵ ਨਾਲ ਗੁਰੂ ਰਾਮ ਦਾਸ ਦੇ ਬਹੁਤ ਨੇੜੇ ਪਹੁੰਚ ਗਏ ਸਨ, ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਗੁਰੂਗੱਦੀ ਸੌਂਪਣ ਦਾ ਫੈਸਲਾ ਕਰ ਦਿੱਤਾ। ਚੱਲੀ ਆ ਰਹੀ ਰੀਤੀ ਅਨੁਸਾਰ ਗੁਰੂ ਰਾਮਦਾਸ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਗੁਰੂਗੱਦੀ ਸੌਂਪ ਦਿੱਤੀ।

ਗੁਰੂ ਅਰਜਨ ਦੇਵ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਲਈ ਕੀਤਾ ਗਿਆ ਕੰਮ – ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਕੰਮ ਕੀਤੇ ਜਿਨ੍ਹਾਂ ਦਾ ਵਰਣਨ ਹੇਠਾ ਲਿਖੇ ਅਨੁਸਾਰ ਹੈ ,

ਅਮ੍ਰਿਤਸਰ ਨਗਰ ਤੇ ਸਰੋਵਰ ਦੀ ਪੂਰਤੀ ਅਤੇ ਹਰਿਮੰਦਰ ਸਾਹਿਬ ਦਾ ਨਿਰਮਾਣ – ਚੌਥੇ ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਅਤੇ ਸੰਤੋਖਸਰ ਦੋ ਸਰੋਵਰਾਂ ਦੀ ਉਸਾਰੀ ਸ਼ੁਰੂ ਕਰਵਾ ਰੱਖੀ ਸੀ ਪਰ ਉਹਨਾਂ ਦੇ 48 ਸਾਲਾਂ ਦੀ ਆਯੂ ਵਿਚ ਜੋਤੀ ਜੋਤ ਸਮਾਉਣ ਦੇ ਕਾਰਨ ਇਹ ਸਰੋਵਰ ਪੂਰੇ ਨਹੀਂ ਹੋ ਸਕੇ ਸਨ। ਇਸ ਲਈ ਇਹਨਾਂ ਦੀ ਉਸਾਰੀ ਦਾ ਕੰਮ  ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਸਭ ਤੋ ਮਹੱਤਵਪੂਰਨ ਸਿੱਖ ਬਾਬਾ ਬੁਢਾ ਜੀ ਦੀ ਨਿਗਰਾਨੀ ਹੇਠ ਸਿਰੇ ਚੜਾਉਣ ਲਈ ਪ੍ਰਬੰਧ ਕਰ ਦਿੱਤਾ।

 
ਸਰੋਵਰ ਅਮ੍ਰਿਤਸਰ ਦਾ ਕੰਮ ਪੂਰਾ ਹੋਣ ਪਿਛੋਂ ਗੁਰੂ ਅਰਜਨ ਦੇਵ ਜੀ ਨੇ ਉਸ ਵਿਚਕਾਰ ਇੱਕ ਮੰਦਰ ਦੀ ਉਸਾਰੀ ਕਰਨ ਦਾ ਫੈਸਲਾ ਕੀਤਾ। ਇਸ ਮੰਦਰ ਦਾ ਨਾਮ “ਹਰਿਮੰਦਰ “ਭਾਵ ਰੱਬ ਦਾ ਮੰਦਰ ਆਖਿਆ ਅਤੇ ਇਸ ਮੰਦਰ ਦੀ ਨੀਹ ਗੁਰੂ ਅਰਜਨ ਦੇਵ ਜੀ ਨੇ 1588-89 ਈ: ਨੂੰ ਪ੍ਰਸਿੱਧ ਸੂਫੀ ਸੰਤ ਮੀਆਂ ਮੀਰ ਜੀ ਤੋਂ ਰਖਵਾਈ ਸੀ। ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਹ ਹਰਮੰਦਰ ਆਲੇ ਦੁਆਲੇ ਦੀਆਂ ਇਮਾਰਤਾਂ ਤੋਂ ਉਚਾ ਹੋਣਾ ਚਾਹੀਦਾ ਹੈ ਪਰ ਗੁਰੂ ਜੀ ਸਿੱਖਾਂ ਨੂੰ ਉਤਰ ਦਿੱਤਾ ਸੀ, ਇਹ ਸਭ ਤੋ ਨੀਵਾਂ ਹੋਣਾ ਚਾਹੀਦਾ ਹੈ। ਇਸ “ਹਰਮਿੰਦਰ ” ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਆਮ ਮੰਦਰਾ ਵਾਂਗ ਇਸ ਦਾ ਇੱਕ ਦਰਵਾਜ਼ਾ ਨਹੀਂ ਸਗੋ ਚਾਰੇ ਦਿਸ਼ਾਵਾਂ ਵਿਚ ਇੱਕ-ਇੱਕ ਦਰਵਾਜ਼ਾ  ਹੋਵੇਗਾ। ਚਾਰੇ ਦਿਸ਼ਾਵਾਂ ਵਿਚ ਦਰਵਾਜਾ ਬਣਾਉਣ ਪਿੱਛੇ ਉਹਨਾਂ ਦਾ ਉਦੇਸ਼ ਸੀ ਕਿ ਇਹ ਸਿਰਫ ਇੱਕ ਧਰਮ ਲਈ ਨਹੀਂ ਸਗੋਂ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਲਈ  ਹੈ।

ਤਰਨਤਾਰਨ ਦੀ ਉਸਾਰੀ – ਗੁਰੂ ਅਰਜਨ ਜੀ ਨੇ ਅਮ੍ਰਿਤਸਰ ਤੋਂ ਬਿਨਾਂ ਕਈ ਹੋਰ ਨਗਰਾਂ, ਭਵਨਾ , ਤੇ ਸਰੋਵਰਾਂ ਦੀ ਉਸਾਰੀ ਕਰਵਾਈ ਸੀ। ਰਾਵੀ ਤੇ ਬਿਆਸ ਨਦੀਆਂ ਵਿਚਕਾਰ ਕਈ ਜੱਟ ਰਹਿੰਦੇ ਸਨ ਇਸ ਇਲਾਕੇ ਵਿੱਚ ਸਰੋਵਰ ਅਤੇ ਨਗਰ ਵਸਾਉਣ ਦਾ ਮੰਤਵ ਸਿੱਖ ਧਰਮ ਦਾ ਪ੍ਰਚਾਰ ਤੇ ਜੱਟਾਂ ਨੂੰ ਸਿੱਖ ਧਰਮ ਵਿੱਚ ਲਿਆਉਣਾ ਸੀ। ਗੁਰੂ ਜੀ ਨੇ ਤਰਨਤਾਰਨ ਵਿਖੇ ਕੋੜੀਆਂ ਲਈ ਇੱਕ ਆਸ਼ਰਮ ਵੀ ਖੌਲਿਆ ਸੀ। ਜਿੱਥੇ ਉਹਨਾਂ ਨੂੰ ਨਿਵਾਸ, ਭੋਜਨ, ਅਤੇ ਦੁਆਈਆਂ ਦਿੱਤੀਆ ਜਾਂਦੀਆਂ ਸਨ।

ਕਰਤਾਰਪੁਰ ਸਾਹਿਬ ਦੀ ਨੀਂਹ ਰੱਖਣੀ – ਗੁਰੂ ਅਰਜਨ ਦੇਵਜੀ ਨੇ ਦੁਆਬੇ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਜਲੰਧਰ ਦੁਆਬੇ ਵਿਚ 1539 ਈ: ਨੂੰ ਕਰਤਾਰਪੁਰ ਨਾਮ ਦੇ ਇੱਕ ਨਗਰ ਦੀ ਨੀਹ ਰੱਖੀ। ਉੱੱਥੇ ਇੱਕ ਸਰੋਵਰ ਦੀ ਉਸਾਰੀ ਵੀ ਸੁਰੂ ਕਰਵਾ ਦਿੱਤੀ ਜਿਸ ਦਾ ਨਾਮ “ਗੰਗਸਰ” ਰੱਖਿਆ ਗਿਆ।

ਲਾਹੌਰ ਵਿਚ ਬਾਉਲੀ ਦੀ ਉਸਾਰੀ – ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤਾਂ ਉਹਨਾਂ ਨੇ ‘ਡੱਬੀ ਬਜਾਰ’ ਵਿਚ ਇੱਕ ਬਾਉਲੀ ਬਣਵਾਈ। ਗੁਰੂ ਅਰਜਨ ਦੇਵ ਜੀ ਉੱੱਥੇ ਕਾਫੀ ਦੇਰ ਤਾਈ ਠਹਿਰੇ।

ਘੋੜਿਆਂ ਦੇ ਵਿਉਪਾਰ ਨੂੰ ਉਤਸ਼ਾਹ ਦੇਣਾ – ਗੁਰੂ ਜੀ ਨੇ ਸਿੱਖ ਧਰਮ ਦੀ ਉੱਨਤੀ ਨਾਲ ਇਸ ਸੰਪਰਦਾ ਦਾ ਦਸਤਕਾਰੀ ਤੇ ਵਿਉਪਾਰ ਵੱਲ ਧਿਆਨ ਦੁਆਇਆ। ਉਹ ਆਪਣੇ ਅਨੁਯਾਈਆਂ ਨੂੰ ਵੱਧਦਾ ਫੁਲਦਾ ਅਤੇ ਆਰਥਿਕ ਪੱਖ ਤੋਂ ਸੁਚੱਜਾ ਜੀਵਨ ਬਤੀਤ ਕਰਦੇ ਦੇਖਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਸਿੱਖਾਂ ਨੂੰ ਸਿੰਧ ਨਦੀ ਪਾਰ ਘੋੜਿਆਂ ਦੇ ਵਿਉਪਾਰ ਕਰਨ ਲਈ ਉਤਸ਼ਾਹ ਦਿੱਤਾ।

ਆਦਿ ਗ੍ਰੰਥ ਦੀ ਰਚਨਾ – ਸਿੱਖ ਧਰਮ ਦੇ ਪ੍ਰਚਾਰ ਅਤੇ ਵਿਕਾਸ ਲਈ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਕੀਤਾ ਗਿਆ ‘ਗੁਰੂ ਗ੍ਰੰਥ ਸਾਹਿਬ’ ਇੱਕ ਮਹੱਤਵਪੂਰਨ ਯੋਗਦਾਨ ਸੀ। ਉਹ ਸਿੱਖ ਧਰਮ ਨੂੰ ਇੱਕ ਵੱਖਰਾ ਰੂਪ ਦੇਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀਆਂ ਬਾਣੀਆਂ, ਉਪਦੇਸ਼ਾ ਤੇ ਰਚਨਾਵਾਂ ਨੂੰ ਗ੍ੰਥ ਦੇ ਰੂਪ ਵਿਚ ਇਕੱਠਾ ਕਰ ਲਿਆ, ਤਾਂ ਜੋ ਇਹ ਗ੍ਰੰਥ ਸਦਾ ਹੀ ਸਿੱਖਾ ਦੀ ਅਗਵਾਈ ਕਰਦਾ ਰਹੇ।(Guru Arjan Dev ji shaheedi story in Punjabi)

ਸਿੱਖ ਧਰਮ ਲਈ ਆਤਮ ਬਲਿਦਾਨ – 1605 ਈ: ਨੂੰ ਮੁਗਲ ਬਾਦਸ਼ਾਹ ਅਕਬਰ ਦੀ ਮੋਤ ਪਿੱੱਛੋਂ ਜਹਾਂਗੀਰ ਗੱਦੀ ਤੇ ਬੈਠਾ। ਉਹ ਅਕਬਰ ਜਿਹਾ ਉਦਾਰ ਸਾਸਕ ਨਹੀਂ ਸੀ। ਉਹ ਕੱਟੜ ਪੰਥੀਆ ਦੇ ਪ੍ਰਭਾਵ ਹੇਠ ਆ ਗਿਆ ਤੇ ਉਸ ਪਾਸੋਂ ਗੁਰੂ ਅਰਜਨ ਦੇਵ ਜੀ ਦੀ ਲੋਕਪ੍ਰੀਅਤਾ ਨਾ ਸਹਾਰੀ ਗਈ। ਕੁੱਝ ਸਮੇਂ ਮਗਰੋਂ ਰਾਜ ਕੁਮਾਰ ਖੁਸਰੋ ਨੇ ਜਹਾਗੀਰ ਵਿਰੁੱਧ ਵਿਦਰੋਹ ਕਰ ਦਿੱਤਾ। ਸਾਹੀ ਸੈਨਾ ਨੇ ਉਸ ਦਾ ਪਿੱਛਾ ਕੀਤਾ। ਉਹ ਗੁਰੂ ਜੀ ਦਾ ਆਸ਼ੀਰਵਾਦ ਲੈਣ ਆ ਗਿਆ। ਜਹਾਂਗੀਰ ਨੇ ਇਸ ਆਸ਼ੀਰਵਾਦ ਨੂੰ ਰਾਜਨੀਤਿਕ ਦੋਸ਼ ਸਾਬਤ ਕਰਕੇ ਗੁਰੂ ਜੀ ਨੂੰ ਦੋ ਲੱਖ ਰੁਪਿਆ ਜੁਰਮਾਨਾ ਕਰ ਦਿੱਤਾ। ਗੁਰੂ ਜੀ ਨੇ ਜੁਰਮਾਨੇ ਨੂੰ ਅਨੁਚਿਤ ਸਮਝਿਆ ਤੇ ਜੁਰਮਾਨਾ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ਕਾਰਨ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਬਲੀਦਾਨ ਨਾਲ ਸਿੱਖ ਧਰਮ ਵਿਚ ਰੋਸ਼ ਆ ਗਿਆ। ਇਸ ਸ਼ਹੀਦੀ ਨਾਲ ਸਿੱਖ ਧਰਮ ਵਿਚ ਸੁਦ੍ਰਿੜਤਾ ਆ ਗਈ।(Guru Arjan Dev ji shaheedi history in Punjabi, Guru Arjan Dev ji shaheedi in Punjabi)

Leave a Comment

error: Content is protected !!