Guru Nanak Dev Ji essay in Punjabi – ਗੁਰੂ ਨਾਨਕ ਦੇਵ ਜੀ ਤੇ ਲੇਖ

Essay on Guru Nanak Dev ji in Punjabi

ਸਤਿਗੁਰੂ ਨਾਨਕ ਪ੍ਰਗਟਿਆ ,
ਮਿੱਟੀ ਧੁੰਦ ਚਾਨਣ ਹੋਇਆ ।

ਗੁਰੂ ਨਾਨਕ ਸਾਹਿਬ ਦਾ ਜਨਮ – Guru Nanak Dev ji ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦਾ ਸੰਬੰਧ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੀ। ਉਹ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਹਾਕਮ ਸਨ।ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹ ਬਹੁਤ ਹੀ ਸਰਲ ਤੇ ਕੋਮਲ ਸੁਭਾਅ ਦੇ ਸਨ। ਗੁਰੂ ਨਾਨਕ ਜੀ ਦੇ ਨਾਮ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ ਹਨ। ਕੁਝ ਵਿਚਾਰਾਂ ਅਨੁਸਾਰ ਉਹਨਾਂ ਦਾ ਜਨਮ ਨਨਕਾਣੇ ਘਰ ਹੋਣ ਕਾਰਨ ਉਹਨਾ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ਕੁਝ ਅਨੁਸਾਰ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਇਸ ਲਈ ਉਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਗਿਆ। (Guru Nanak Dev Ji essay in Punjabi)

ਗੁਰੂ ਨਾਨਕ ਦੇਵ ਜੀ ਦਾ ਬਚਪਨ ਤੇ ਸਿੱਖਿਆ Shri Guru Nanak Dev ji ਸ਼ੁਰੂ ਤੋ ਹੀ ਬਹੁਤ ਵਿੱਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਘਰੋਂ ਕੱਪੜਾ ਤੇ ਅੰਨ ਲਿਆ ਕੇ ਗਰੀਬਾ ਵਿਚ ਵੰਡ ਦਿਦੇ ਸਨ। ਉਹਨਾ ਵਿਚ ਬੱਚਿਆਂ ਵਾਲਿਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ, ਸਗੋ ਰੱਬ ਦੀ ਪ੍ਰਾਪਤੀ ਦੀਆ ਭਿੰਨ- ਭਿੰਨ ਖੇਡਾ ਉਹਨਾਂ ਜਰੂਰ ਖੇਡੀਆ ਅਤੇ ਬੱਚਿਆਂ ਨੂੰ ਸਿਖਾਉਣੀਆ ਸ਼ੁਰੂ ਕਰ ਦਿਤੀਆਂ ਸਨ। ਗੁਰੂ ਜੀ ਜਦੋਂ ਸੱਤ ਸਾਲ ਦੇ ਹੋਏ ਤਾ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਹਿੰਦੀ ਪੜ੍ਹਨ ਲਈ ਗੋਪਾਲ ਪੰਡਿਤ ਕੋਲ ਭੇਜਿਆ। ਫਿਰ ਪੰਡਿਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ। ਉਹ ਅਕਸਰ ਆਪਣੇ ਉਸਤਾਦ ਨਾਲ ਪ੍ਰਮਾਤਮਾ ਬਾਰੇ ਡੂੰਘੀਆ ਵਿਚਾਰਾਂ ਕਰਦੇ ਸਨ। ਫ਼ਾਰਸੀ ਪੜ੍ਹਨ ਲਈ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਜਾਂ ਰੁਕਨਦੀਨ ਪਾਸ ਭੇਜਿਆ। ਇਹਨਾਂ ਅਧਿਆਪਕਾ ਨੂੰ ਉਹਨਾ ਨੇ ਆਪਣੇ ਅਧਿਆਤਮਕ ਗਿਆਨ ਤੇ ਝੁਕਾਅ ਨਾਲ ਬਹੁਤ ਪ੍ਰਭਾਵਿਤ ਕੀਤਾ। (Essay on Guru Nanak Dev in Punjabi)

“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ
ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ

ਜਨੇਉ ਪਾਉਣਾ – ਜਿਸ ਸਮੇਂ Shri Guru Nanak Dev ji 9 ਸਾਲਾਂ ਦੇ ਹੋਏ ਤਾਂ ਪੁਰਾਣੀਆਂ ਰੀਤੀਆਂ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਨੇ ਜਨੇਊ ਪਾਊਣਾ ਚਾਹਿਆ। ਇਸ ਲਈ ਉਹਨਾਂ ਨੇ ਪੰਡਿਤ ਹਰਦਿਆਲ ਨੂੰ ਘਰ ਬੁਲਾਇਆ, ਕੁੱਝ ਮੁਢੱਲੀਆਂ ਰਸਮਾਂ ਪਿੱਛੋਂ ਪੰਡਿਤ ਜੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਇਸ ਜਨੇਉ ਪਾਉਣ ਨਾਲ ਕਿਹੜੀ ਪਦਵੀ ਮਿਲਦੀ ਹੈ, ਇਸ ਨੂੰ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਧਾ ਹੁੰਦਾ ਹੈ ਤਾਂ ਪੰਡਿਤ ਨੇ ਜਵਾਬ ਦਿੱਤਾ ਕਿ ਇਸ ਨੂੰ ਪਾਉਣ ਨਾਲ ਆਤਮਕ ਜਨਮ ਹੁੰਦਾ ਹੈ, ਰੀਤੀ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਮਿਲਦੀ ਹੈ, ਇਸ ਨੂੰ ਪਾਏ ਬਿਨਾਂ ਖਤ੍ਰੀ ਅਤੇ ਬ੍ਰਾਹਮਣ ਅਪਵਿੱਤਰ ਰਹਿਦੇ ਹਨ, ਜਿਸ ਕਾਰਨ ਉਹ ਧਰਮ ਦੇ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰਨ ਦਾ ਹੱਕ ਵੀ ਨਹੀਂ ਰਖਦੇ । ਇਹ ਸੁਣ ਕੇ ਉਹਨਾਂ ਨੇ ਜਨੇਉ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਸਭ ਇਕੱਠੇ ਹੋਏ ਲੋਕਾ ਨੂੰ ਉਹਨਾਂ ਨੇ ਆਖਿਆ ਕਿ ਜਨੇਊ ਦੀ ਰਸਮ ਕੇਵਲ ਢੋਂਗ ਅਤੇ ਅਡੰਬਰ ਹੈ। ਉਹਨਾਂ ਦੱਸਿਆ ਕਿ ਉਹ ਅਜਿਹਾ ਜਨੇਉ ਪਾਉਣਾ ਚਾਹੁੰਦੇ ਹਨ ਜੋ ਦਇਆ, ਸੰਤੋਖ, ਜਤਿ, ਸਤਿ ਦਾ ਬਨਿਆ ਹੋਵੇ। ਜਿਹੜਾ ਨਾ ਤਾਂ ਜਲੇ ਤੇ ਨਾ ਹੀ ਕਦੇ ਮੈਲਾ ਹੋਵੈ।

ਹੁਕਮੇ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ ।।
ਨਾਨਕ ਹੁਕਮੈ ਦੇ ਬੁਝੈ ਤਾਂ ਹਉਮੈ ਕਹੈ ਨ ਕੋਇ ।।

ਗੁਰੂ ਨਾਨਕ ਦੇਵ ਜੀ ਦੁਆਰਾ ਵੱੱਖ – ਵੱਖ ਕੰਮ – ਗੁਰੂ ਨਾਨਕ ਜੀ ਦੇ ਪਿਤਾ ਜੀ ਨੇ ਗੁਰੂ ਜੀ ਦੀਆਂ ਰੁਚੀਆਂ ਬਦਲਣ ਲਈ ਉਹਨਾਂ ਦਾ ਧਿਆਨ ਕੰਮ ਵਿੱਚ ਲਗਾਉਣ ਦਾ ਯਤਨ ਕੀਤਾ। ਪਿਤਾ ਮਹਿਤਾ ਕਾਲੂ ਨੂੰ ਗੁਰੂ ਜੀ ਦੀਆਂ ਅਧਿਆਤਮਕ ਤੇ ਧਾਰਮਿਕ ਰੁਚੀਆਂ ਚੰਗੀਆ ਨਹੀ ਸੀ ਲੱਗਦੀਆਂ। ਸਭ ਤੋ ਪਹਿਲਾਂ ਗੁਰੂ ਜੀ ਨੂੰ ਮੱਝੀਆਂ ਚਰਾਉਣ ਦਾ ਕੰਮ ਸੋਂਪਿਆ ਗਿਆ, ਪਰ ਗੁਰੂ ਜੀ ਭਗਤੀ ਕਰਨ ਵਿਚ ਲੀਨ ਹੋ ਜਾਦੇ ਤੇ ਮੱਝਾਂ ਦਾ ਖਿਆਲ ਹੀ ਨਾ ਰਹਿੰਦਾ ।ਜਿਸ ਕਾਰਨ ਮੱਝਾਂ ਲੋਕਾਂ ਦੇ ਖੇਤ ਉਜਾੜਣ ਲੱਗ ਜਾਦੀਆ ਤੇ ਰੋਜ਼ ਪਿਤਾ ਮਹਿਤਾ ਕਾਲੂ ਪਾਸ ਉਲਾਂਭੇ ਆਉਣੇ ਸ਼ੁਰੂ ਹੋ ਗਏ। ਪਿਤਾ ਨੇ ਗੁਰੂ ਜੀ ਨੂੰ ਖੇਤੀ ਵਿਚ ਲਗਾਉਣ ਦਾ ਯਤਨ ਕੀਤਾ ਪਰ ਉਹਨਾਂ ਇਸ ਕੰਮ ਵਿਚ ਵੀ ਰੁਚੀ ਨਾ ਵਿਖਾਈ।ਅੰਤ ਮਹਿਤਾ ਕਾਲੂ ਨੇ ਇਹ ਫੈਸਲਾ ਕਰ ਲਿਆ ਕਿ ਗੁਰੂ ਜੀ ਕੋਈ ਵਿਉਪਾਰ ਕਰਨ। ਇਸ ਲਈ ਉਹਨਾ ਨੇ ਗੁਰੂ ਜੀ ਨੂੰ ਵੀਹ ਰੁਪਏ ਦੇ ਕੇ ਬਜਾਰ ਭੇਜਿਆ ,ਰਾਸਤੇ ਵਿਚ ਗੁਰੂ ਜੀ ਨੂੰ ਇਕ ਸੰਤਾ ਦਾ ਟੋਲਾ ਮਿਲਿਆ, ਜੋ ਭੁੱਖਾ ਸੀ। ਗੁਰੂ ਜੀ ਨੇ ਵੀਹ ਰੁਪਏ ਦਾ ਭੋਜਨ ਸੰਤਾ ਨੂੰ ਕਰਾ ਦਿੱਤਾ ਤੇ ਆਪ ਖਾਲੀ ਹੱਥ ਘਰ ਵਾਪਸ ਆ ਗਏ। ਪਿਤਾ ਜੀ ਨੂੰ ਜਦ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਏ। ਇਸ ਘਟਨਾ ਨੂੰ ਇਤਿਹਾਸ ਵਿਚ “ਸੱਚਾ ਸੌਦਾ ” ਆਖਿਆ ਜਾਂਦਾ ਹੈ । (speech on Guru Nanak Dev ji in Punjabi)

ਗੁਰੂ ਨਾਨਕ ਦੇਵ ਜੀ ਦਾ ਵਿਆਹ – ਸਭ ਢੰਗ ਤੇ ਵਿਧੀਆਂ ਗੁਰੂ ਜੀ ਨੂੰ ਸੰਸਕਾਰ ਕੰਮਾਂ ਵਿਚ ਖਿੱਚਣ ਲਈ ਅਸਫਲ ਰਹੀਆ। ਇਸ ਲਈ ਪਿਤਾ ਮਹਿਤਾ ਕਾਲੂ ਜੀ ਪਾਸ ਇਕੋ ਤਰੀਕਾ ਰਹਿ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰ ਦੇਣ। ਇਸ ਲਈ ਉਹਨਾਂ ਨੇ ਗੁਰੂ ਜੀ ਦਾ ਵਿਆਹ 15-16 ਸਾਲਾ ਦੀ ਉਮਰ ਵਿਚ ਬਟਾਲੇ ਦੇ ਸ਼੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਗੁਰੂ ਨਾਨਕ ਜੀ ਦੇ ਘਰ ਦੋ ਪੁੱਤਰਾ ਨੇ ਜਨਮ ਲਿਆ। ਇਕ ਦਾ ਨਾਂ ਸ਼੍ਰੀ ਚੰਦ ਅਤੇ ਦੂਜੇ ਦਾ ਨਾਮ ਲੱਖਮੀ ਦਾਸ ਰੱਖਿਆ ਗਿਆ।

ਸੁਲਤਾਨਪੁਰ ਵਿਚ ਨੋਕਰੀ – ਜਦੋਂ ਗੁਰੂ ਨਾਨਕ ਦੇਵ ਜੀ 20 ਵਰ੍ਹਿਆ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਭਣਵਈਏ ਸ਼੍ਰੀ ਜੈ ਰਾਮ ਜੀ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਜੈ ਰਾਮ ਦੇ ਸੰਬੰਧ ਸੁਲਤਾਨਪੁਰ ਲੋਧੀ ਦੇ ਨਵਾਬ ਦੋਲਤ ਖਾਂ ਲੋਧੀ ਨਾਲ ਬਹੁਤ ਚੰਗੇ ਸਨ। ਇਸ ਲਈ ਉਹਨਾਂ ਨੇ ਦੋਲਤ ਖਾਂ ਲੋਧੀ ਨੂੰ ਆਖ ਕੇ ਗੁਰੂ ਜੀ ਨੂੰ ਮੋਦੀ ਖਾਨੇ ਵਿਚ ਮੋਦੀ ਲਗਵਾ ਦਿੱਤਾ। ਮੋਦੀ ਖਾਨੇ ਵਿੱਚ ਗੁਰੂ ਜੀ ਦਾ ਕੰਮ ਹਾਕਮ ਦੀ ਜ਼ਮੀਨ ਤੇ ਖੇਤੀ ਕਰ ਰਹੇ ਕਿਸਾਨਾਂ ਦੀ ਫਸਲ ਦਾ ਕੁੱਝ ਹਿੱਸਾ ਟੈਕਸ ਵਜੋਂ ਜਮਾਂ ਕਰਨਾ, ਉਸ ਇਕੱਠੀ ਹੋਈ ਫਸਲ ਦਾ ਕੁੱਝ ਹਿੱਸਾ ਫੋਜ ਦੇ ਲੰਗਰ ਲਈ ਭੇਜਣਾ , ਬਾਕੀ ਬਚੀ ਫਸਲ ਨੂੰ ਵੇਚ ਕੇ ਰਕਮ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣਾ ਸੀ ਮੋਦੀ ਨੂੰ ੲਿਸ ਵਿਚੋ ਕੁੱਝ ਹਿੱਸਾ ਮਿਲਦਾ ਸੀ। ਕੁੱਝ ਹੀ ਦੇਰ ਵਿਚ ਉਹਨਾਂ ਦੀ ਪ੍ਰਸਿੱਧੀ ਬਹੁਤ ਹੋ ਗਈ ਕਿ ਉਹ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਸਨ। ਪਰ ਉਹਨਾਂ ਨੇ ਸਾਧੂ ਸੰਤਾ ਦੀ ਸੇਵਾ ਤੇ ਖਿਲਾਉਣ-ਪਿਲਾਉਣ ਦੀ ਆਦਤ ਨਾ ਛੱਡੀ। ਉਹਨਾਂ ਨੇ ਗਰੀਬ ਤੇ ਦੀਨ ਦੁੱਖੀਆ ਨੂੰ ਦਿਲ ਖੋਲ ਕੇ ਦਾਨ ਕੀਤਾ। ਕੁਝ ਲੋਕਾ ਨੇ ਦੋਲਤ ਖਾਂ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੇ ਉਸ ਦਾ ਮੋਦੀ ਖਾਨਾ ਲੁਟਾ ਦਿੱਤਾ। ਜਾਂਚ ਪੜਤਾਲ ਕੀਤੀ ਗਈ ਤਾਂ ਭੰਡਾਰੇ ਵਿਚ ਕੋਈ ਘਾਟ ਨਾ ਨਿਕਲੀ, ਜਿਸ ਨਾਲ ਉਹਨਾਂ ਦੀ ਪ੍ਰਸਿੱਧੀ ਤੇ ਇਮਾਨਦਾਰੀ ਦੀ ਚਰਚਾ ਹੋਰ ਵੱਧ ਗਈ। (shri guru nanak dev ji essay in punjabi)

ਗਿਆਨ ਪ੍ਰਾਪਤੀ – Shri Guru Nanak Dev ji ਸੁਲਤਾਨਪੁਰ ਵਿਚ ਰੋਜ਼ ਬੇਈ ਨਦੀ (Bain) ਉਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਕ ਦਿਨ ਉਹ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਤੱਕ ਬਾਹਰ ਹੀ ਨਹੀ ਆਏ। ਚੋਥੇ ਦਿਨ ਉਹਨਾਂ ਤੇ ਉਸ ਪ੍ਰਭੂ ਦੀ ਆਪਾਰ ਕ੍ਰਿਪਾ ਹੋਈ ਤੇ ਉਹਨਾਂ ਨੂੰ ‘ਰੱਬੀ ਗਿਆਨ’ ਦੀ ਪ੍ਰਾਪਤੀ ਹੋ ਗਈ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 30 ਵਰ੍ਹਿਆ ਦੀ ਸੀ।‌ਗਿਆਨ ਪ੍ਰਾਪਤੀ ਪਿਛੋਂ ਉਹ ਜਦੋ ਸੁਲਤਾਨਪੁਰ ਪਹੁੰਚੇ ਤਾਂ ਉਹਨਾਂ ਨੇ ਇਕ ਆਵਾਜ਼ ਕੱਢੀ।

‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’।

ਇਸ ਹੋਕੇ ਦਾ ਭਾਵ ਸੀ ਕਿ ਇਥੇ ਨਾ ਕੋਈ ਮੁਸਲਮਾਨ ਹੈ ਅਤੇ ਨਾ ਹੀ ਕੋਈ ਹਿੰਦੂ ਹੈ, ਭਾਵ ਸਭ ਬਰਾਬਰ ਹਨ ਜਾਂ ਈਸ਼ਵਰ ਦੀਆਂ ਨਜ਼ਰਾਂ ਵਿਚ ਹਿੰਦੂ ਤੇ ਮੁਸਲਮਾਨ ਦੋਵੇ ਹੀ ਬਰਾਬਰ ਹਨ। (long essay on Guru Nanak Dev ji in Punjabi)

‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ,
ਚੜਿਆ ਸੋਧਣ ਧਰ ਲੁਕਾਈ।

ਗੁਰੂ ਜੀ ਦੀਆਂ ਉਦਾਸੀਆਂ – 1499 ਈ: ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਇਹਨਾ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ । ਇਹਨਾ ਉਦਾਸੀਆਂ ਦਾ ਮਕਸਦ ਭੂਲੇ ਭਟਕੇ ਲੋਕਾਂ ਨੂੰ ਸੱਚੇ ਧਰਮ ਦਾ ਮਾਰਗ ਦਿਖਾ ਕੇ ਉਹਨਾਂ ਦਾ ਉਧਾਰ ਕਰਨਾ ਸੀ।ਗੁਰੂ ਜੀ ਨੇ ਆਪਣੇ ਜੀਵਨ ਦੇ ਲਗਭਗ 21ਵਰ੍ਹੇ ਇਹਨਾ ਯਾਤਰਾਵਾਂ ਵਿੱਚ ਬਿਤਾਏ। ਉਹਨਾਂ ਦੀ ਪਹਿਲੀ ਉਦਾਸੀ ਹਿੰਦੂਆਂ ਦੇ ਤੀਰਥ ਸਥਾਨਾਂ ਦੀ ਸੀ । ਦੂਜੀ ਉਦਾਸੀ ਸੁਮੇਰ ਪਰਬਤ ਦੀ ਸੀ। ਤੀਸਰੀ ਤੇ ਆਖ਼ਿਰੀ ਉਦਾਸੀ ਇਸਲਾਮ ਧਰਮ ਦੇ ਧਾਰਮਿਕ ਸਥਾਨ ਮਕਾ- ਮਦੀਨਾ ਦੀ ਸੀ। ਚੋਥੀ ਉਦਾਸੀ ਲੋਕਾਂ ਦੀ ਸੀ।

ਹੁਕਮੇ ਆਵੈ ਹੁਕਮੇ ਜਾਇ ।।

ਗੁਰੂ ਨਾਨਕ ਦੇਵ ਜੀ ਦੇ ਅੰਤਮ ਦਿਨ – ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸੰਸਾਰੀ ਦੁਨੀਆਂ ਤੇ ਦਿਨ ਪੂਰੇ ਹੁੰਦੇ ਦੇਖ ਕੇ ਆਪਣੇ ਪੁੱਤਰਾ ਅਤੇ ਚੇਲਿਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕੀਤੀ ਤਾਂ ਜੋ ਉਹ ਆਪਣਾ ਉਤਰਧਿਕਾਰੀ ਨਿਯੁਕਤ ਕਰ ਸਕਣ। ਉਹਨਾਂ ਨੇ ਭਾਈ ਲਹਿਣਾ ਨੂੰ ਗੁਰਗੱਦੀ ਦੇ ਦਿੱਤੀ ਤੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ। ਅਸੂ ਸਦੀ 10,1596 (22 ਸਤੰਬਰ 1539 ਈ:) ਨੂੰ ਉਹ ਜੋਤੀ ਜੋਤ ਸਮਾਂ ਗਏ। (Guru Nanak Dev ji essay in Punjabi with points)

5 thoughts on “Guru Nanak Dev Ji essay in Punjabi – ਗੁਰੂ ਨਾਨਕ ਦੇਵ ਜੀ ਤੇ ਲੇਖ”

Leave a Comment

error: Content is protected !!