Lohri essay in Punjabi Language

ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
 
ਜਾਣ ਪਛਾਣ – ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਓਹਾਰਾਂ ਨਾਲ ਭਰਪੂਰ ਹੈ ।ਸਾਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ , ਜਿਸ ਵਿਚ ਕੋਈ ਤਿਉਹਾਰ ਨਾ ਆਉਂਦਾ  ਹੋਵੇ । ਲੋਹੜੀ ਵੀ ਪੰਜਾਬ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਤਾਮਿਲ ਹਿੰਦੂ ਮੱਕਰ ਸੰਕਰਾਂਤੀ ਦੇ ਦਿਨ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ,  ਇਸ ਪ੍ਰਕਾਰ, ਇਹ ਲਗਭਗ ਸਾਰੇ ਭਾਰਤ ਵਿੱਚ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। (essay on Lohri in Punjabi language)

ਲੋਹੜੀ ਦਾ ਮਹੱਤਵ – ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ । ਇਸ ਤਿਉਹਾਰ ਨਾਲ ਬਹੁਤ ਸਾਰੀਆਂ ‌ਕਥਾਵਾਂ ਵੀ ਜੌੜੀਆਂ ਜਾਂਦੀਆਂ ਹਨ । ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅਤਿਆਚਾਰੀ ਰਾਕਸ਼ ਨੂੰ ਮਾਰਿਆ ਤੇ ਉਸੇ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਸਬੰਧ ਪੁਰਾਣਿਕ ਕਥਾ ਹੋਲਿਕਾ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ । ਇਹ ਕਥਾ ਰਾਜਾ ਹਿਰਨਿਆਕਸ਼ਯਪ ਅਤੇ ਉਸ ਦੇ ਪੁੱਤਰ ਦੀ ਹੈ, ਹਿਰਨਿਆਕਸ਼ਯਪ ਇਕ ਬਹੁਤ ਅਹਕਾਰੀ ਰਾਜਾ ਸੀ , ਉਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਿਆ।  ਉਹ ਚਾਹੁੰਦਾ ਸੀ ਕਿ ਸਿਰਫ ਉਸ ਦੀ ਪੂਜਾ ਕੀਤੀ ਜਾਵੇ, ਪਰ ਉਸਦਾ ਆਪਣਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਸਰਵਉੱਚ ਭਗਤ ਸੀ ।  ਪਿਤਾ ਦੇ ਬਹੁਤ ਕੁਝ ਸਮਝਾਉਣ ਤੋਂ ਬਾਅਦ ਵੀ, ਜਦੋਂ ਬੇਟੇ ਨੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਬੰਦ ਨਹੀਂ ਕੀਤੀ, ਹਿਰਨਿਆਕਸ਼ੀਪ ਨੇ ਆਪਣੇ ਪੁੱਤਰ ਨੂੰ ਸਜ਼ਾ ਦੇਣ ਲਈ ਉਸਨੂੰ ਅੱਗ ਵਿਚ ਸਾੜਨ ਦਾ ਆਦੇਸ਼ ਦਿੱਤਾ।  ਇਸ ਲਈ, ਰਾਜੇ ਨੇ ਆਪਣੀ ਭੈਣ ਹੋਲਿਕਾ ਨੂੰ ਪ੍ਰਹਿਲਾਦ ਨੂੰ ਲੈਕੇ  ਬਲਦੀ ਹੋਈ ਅੱਗ ਵਿੱਚ ਬੈਠਣ ਲਈ ਕਿਹਾ , ਹੋਲਿਕਾ ਨੂੰ ਵਰਦਾਨ ਸੀ ਕਿ ਉਹ ਅੱਗ ਵਿੱਚ ਨਹੀਂ ਸੜੇਗੀ।ਹਿਰਨਿਆਕਸ਼ਯਪ ਦਾ ਆਦੇਸ਼ ਮਨ ਕੇ ਹੋਲਿਕਾ ਪ੍ਰਹਿਲਾਦ ਨੂੰ ਗੋਦੀ ਵਿੱਚ ਲੈਕੇ ਅੱਗ ਵਿਚ ਬੈਠ ਗਈ, ਪਰ ਹੈਰਾਨੀ ਦੀ ਗੱਲ ਇਹ ਹੋਈ  ਕਿ ਹੋਲਿਕਾ ਅਗ ਵਿਚ ਸੜ ਗਈ ਅਤੇ ਪ੍ਰਹਿਲਾਦ  ਵਿਸ਼ਨੂੰ ਦੀ ਕ੍ਰਿਪਾ ਨਾਲ ਬਚ ਗਿਆ। ਇਹ ਦੇਖ ਕੇ ਹੀਰਨਯਕਸ਼ਯਪ ਆਪਣੇ ਪੁੱਤਰ ਨਾਲ ਬਹੁਤ ਨਾਰਾਜ਼ ਹੋ ਗਿਆ। ਹਿਰਨਯਕਸ਼ਯਪ ਨੂੰ ਵਰਦਾਨ ਸੀ ਕਿ ਉਹ ਨਾ ਤਾਂ ਦਿਨ ਵਿਚ, ਨਾ ਹੀ ਰਾਤ ਵਿਚ, ਨਾ ਹੀ ਧਰਤੀ ਤੇ, ਨਾ ਹੀ ਅਸਮਾਨ ਨਾ ਨਰਕ ਵਿਚ ਮਰ ਸਕਦਾ ਸੀ, ਨਾ ਹੀ ਆਦਮੀ, ਨਾ ਹੀ ਜਾਨਵਰ ਜਾਂ ਪੰਛੀ ਉਸ ਨੂੰ ਮਾਰ ਸਕਦੇ ਸਨ, ਇਸੇ ਕਰਕੇ ਰੱਬ ਨੇ ਉਸ ਨੂੰ ਮਾਰਨ ਲਈ ਸ਼ਾਮ ਦਾ ਸਮਾਂ ਚੁਣਿਆ ਅਤੇ ਅੱਧੇ ਸ਼ਰੀਰ ਸ਼ੇਰ ਅਤੇ ਆਦਮੀ ਦਾ ਅਵਤਾਰ (ਨਰਸਿੰਘ)  ਲਿਆ , ਨਰਸਿੰਘ ਸੁਆਮੀ ਨੇ ਹਿਰਨਯਕਸ਼ਯਪ ਨੂੰ ਨਾ ਤਾਂ ਧਰਤੀ ਉੱਤੇ ਅਤੇ ਨਾ ਹੀ ਅਸਮਾਨ ਉੱਤੇ, ਬਲਕਿ ਆਪਣੀ ਗੋਦ ਵਿੱਚ ਮਾਰਿਆ।  ਇਸ ਤਰ੍ਹਾਂ ਬੁਰਾਈ ਨੂੰ ਹਰਾਇਆ ਗਿਆ ਅਤੇ ਸਚਾਈ ਦੀ ਜਿੱਤ ਹੋਈ । (Lohri essay in written in Punjabi)

ਇਸ ਤੋਂ ਬਿਨਾਂ ਇਸ ਨਾਲ ਇਕ ਹੋਰ ਲੋਕ ਕਥਾ ਵੀ ਸੰਬੰਧਿਤ ਹੈ , ਜਿਸ ਅਨੁਸਾਰ ਡਾਕੂ ਦੁੱਲੇ ਭੱਟੀ ਨੇ ਇਕ ਗਰੀਬ ਬ੍ਰਾਹਮਣ ਦੀ ਸੁੰਦਰੀ ਨਾਂ ਦੀ ਧੀ ਆਪਣੇ ਹੱਥੀਂ ਵਿਆਹ ਕਰ ਕੇ ਉਸ ਨੂੰ ਦੁਸ਼ਟ ਹਾਕਮ ਦੀ ਚੁੰਗਲ ਵਿਚ ਜਾਣ ਤੋਂ ਬਚਾਇਆ ਸੀ । ਮਗਰੋਂ ਇਸ ਘਟਨਾ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਣ ਲੱਗਾ । ਅੱਜ ਵੀ ਲੋਹੜੀ ਮੰਗਦੇ ਬੱਚੇ ਇਸ ਸੰਬੰਧੀ ਲੌਕ ਗੀਤ ਗਾਉਂਦੇ ਹਨ । ਇਸ ਤੋਂ ਬਿਨਾਂ ਇਸ ਤਿਉਹਾਰ ਦਾ ਸੰਬੰਧ ਫ਼ਸਲ ਨਾਲ ਵੀ ਹੈ ਤੇ ਸਿਖਰ ਤੇ ਪੁੱਜ ਚੁੱਕੀ ਸਰਦ ਰੁੱਤ ਨਾਲ ਵੀ ਹੈ । ਇਸ ਸਮੇਂ ਕਿਸਾਨ ਦੇ ਖੇਤ ਕਣਕ, ਛੋਲਿਆਂ ਤੇ ਸਰ੍ਹੋਂ ਨਾਲ ਲਹਿ ਲਹਾ ਰਹੇ ਹੁੰਦੇ ਹਨ । ਸਰਦੀ ਦੀ ਰੁੱਤ ਆਪਣੇ ਜੋਬਨ ਤੇ ਹੁੰਦੀ ਹੈ । ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ । ਸਚਮੁੱਚ ਹੀ ਇਸ ਤੋਂ ਪਿੱਛੋਂ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ । (essay on Lohri in Punjabi font)

ਮੂੰਗਫਲੀ ਦੀ ਖੁਸ਼ਬੂ ਤੇ ਗੂੜ ਦੀ ਮਿਠਾਸ
ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ
ਦਿਲ ਦੀ ਖੁਸ਼ੀ ਤੇ ਆਪਣਿਆ ਦਾ ਪਿਆਰ
ਮੂਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ
 
ਲੋਹੜੀ ਕਿਵੇ ਮਨਾੲੀ ਜਾਂਦੀ ਹੈ – ਲੋਹੜੀ ਬਾਰੇ ਸਭ ਤੋਂ ਮਹੱਤਵਪੂਰਣ ਚੀਜ਼ਾਂ ਵਿਚੋਂ ਇਕ ਹੈ ਹੋਲਿਕਾ,  ਇਸਦੇ ਬਿਨਾਂ ਤਿਉਹਾਰ ਅਧੂਰਾ ਹੀ ਰਹਿੰਦਾ ਹੈ  ਇਸ ਪਵਿੱਤਰ ਤਿਉਹਾਰ ਦੌਰਾਨ ਅੱਗ ਦੇ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਭਰਾ ਭੈਣ ਲਈ ਲੋਹੜੀ ਲੈ ਕੇ ਜਾਂਦੇ ਹਨ । ਜਿਨ੍ਹਾਂ ਘਰਾਂ ਵਿਚ ਬੀਤੇ ਸਾਲ ਵਿੱਚ ਮੁੰਡੇ ਨੇ ਜਨਮ ਲਿਆ ਵਿੱਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਨ੍ਹਾਂ ਘਰਾਂ ਵਿੱਚ ਵਿਸ਼ੇਸ਼ ਰੋਣਕਾਂ ਹੁੰਦੀਆਂ ਹਨ । (Lohri Festival essay in Punjabi)

ਇਨ੍ਹਾਂ ਘਰਾਂ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿੱਚ ਮੁੰਡੇ ਦੀ ਲੋਹੜੀ ਵੰਡਦੀਆਂ ਹਨ, ਜਿਸ ਵਿਚ ਗੁੜ, ਮੂੰਗਫਲੀ ਤੇ ਰਿਉੜੀਆਂ ਆਦਿ ਸ਼ਾਮਲ ਹੁੰਦੀਆਂ ਹਨ ।ਸਾਰਾ ਦਿਨ ਉਸ ਘਰ ਵਿਚ ਲੋਹੜੀ ਮੰਗਣ ਵਾਲੇ ਮੁੰਡਿਆਂ ਕੁੜੀਆਂ ਦੇ ਗੀਤਾਂ ਦੀਆਂ ਰੋਣਕਾਂ ਲੱਗੀਆਂ ਰਹਿੰਦੀਆਂ ਹਨ । ਰਾਤ ਵੇਲੇ ਵੀ ਇਨ੍ਹਾਂ ਰੋਣਕਾਂ ਵਿਚ ਸ਼ਾਮਿਲ ਹੋ ਜਾਂਦੇ ਹਨ । ਖੁੱਲ੍ਹੇ ਵਿਹੜੇ ਵਿਚ ਲੱਕੜਾਂ ਤੇ ਪਾਥੀਆਂ ਇਕਠੀਆਂ ਕਰ ਕੇ ਵੱਡੀ ਧੂਣੀ ਲਾਈ ਜਾਂਦੀ ਹੈ । ਕੲੀ ਇਸਤਰੀਆਂ ਘਰ ਵਿਚ ਮੁੰਡਾ ਹੋਣ‌ ਦੀ ਖੁਸ਼ੀ ਵਿੱਚ ਚਰਖਾ ਜਾਂ ਮੰਜਾ ਹੀ ਬਾਲ ਦਿੰਦੀਆਂ ਹਨ । ਇਸਤਰੀਆਂ ਤੇ ਮਰਦ ਰਾਤ ਵਿਚ ਤਿਲਚੌਲੀ ਆਦਿ ਸੁੱਟਦੇ ਹਨ । ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫ਼ਲ ਲੱਗੀ ਰਹਿੰਦੀ ਹੈ ।

Leave a Comment

error: Content is protected !!