Bhagat Singh Essay in Punjabi Language | ਭਗਤ ਸਿੰਘ ਤੇ ਲੇਖ

ਜਾਣ-ਪਛਾਣ –

ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਹੀ ਸੂਰਬੀਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੇਸ਼ ਭਗਤਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਅਸਮਾਨ ਦੇ ਤਾਰਿਆਂ ਵਾਂਗ ਚਮਕਦਾ ਰਹੇਗਾ। Bhagat Singh ਵੀ ਉਨ੍ਹਾਂ ਮਹਾਨ ਸ਼ਹੀਦਾਂ ਵਿੱਚੋਂ ਇੱਕ ਸਨ , ਜਿਨ੍ਹਾਂ ਨੇ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ। ਉਸਨੇ ਵਿਸ਼ਵ ਭਰ ਵਿੱਚ ਆਇਆ ਕ੍ਰਾਂਤੀਕਾਰੀ ਲਹਿਰਾਂ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇਸਤੇਮਾਲ ਕਰਨ ਦਾ ਯਤਨ ਕੀਤਾ। ਆਪਣੇ ਪ੍ਰਵੇਸ਼ ਸਮੇਂ ਵਿੱਚ ਉਹ ਭਾਰਤੀ ਕ੍ਰਾਂਤੀਕਾਰੀਆ ਦੇ ਗਰਮ ਧੜੇ ਨਾਲ ਸਬੰਧਿਤ ਸੀ ਇਸ ਲਈ ਉਸ ਨੇ ਹਿੰਸਾਵਾਦੀ ਸਾਧਨਾਂ ਦੀ ਵਰਤੋਂ ਕੀਤੀ, ਪਰ ਜਿਉਂ – ਜਿਉਂ ਉਸਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਗਿਆ ਕਿ ਹਿੰਸਕ ਕਾਰਵਾਈਆਂ ਨਾਲ ਦੇਸ਼ ਆਜ਼ਾਦ ਨਹੀਂ ਹੋ ਸਕਦਾ ਅਤੇ ਨਾ ਹੀ ਕਿਸੇ ਮੁਲਕ ਵਿੱਚ ਇਨਕਲਾਬ ਆ ਸਕਦਾ ਹੈ, ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਜਾਣ ਤੇ ਤਿੱਖੀ ਹੁੰਦੀ ਹੈ, ਤਾਂ ਉਹਨਾਂ ਨੂੰ ਅਹਿੰਸਾਤਮਕ ਤਰੀਕਿਆ ਨੂੰ ਮਹੱਤਵ ਦੇਣਾ ਸ਼ੂਰੁ ਕਰ ਦਿੱਤਾ । (Bhagat Singh Essay in Punjabi Language)


Bhagat Singh ਦੀ ਸ਼ਖ਼ਸੀਅਤ

ਭਗਤ ਸਿੰਘ ਇਕ ਪ੍ਰਤਿਭਾਸ਼ੀਲ ਇਨਸਾਨ ਸੀ । ਭਾਵੇਂ ਸਕੂਲ ਅਤੇ ਕਾਲਜ ਵਿੱਚ ਉਸਨੇ ਵਧੇਰੇ ਤਾਲੀਮ ਹਾਸਿਲ ਨਹੀਂ ਸੀ ਕੀਤੀ ਪਰ ਉਸ ਨਿੱਜੀ ਤੌਰ ਤੇ ਮਿਹਨਤ – ਮੁਸ਼ੱਕਤ ਕਰਕੇ ਪੰਜਾਬੀ , ਹਿੰਦੀ , ਅੰਗਰੇਜ਼ੀ , ਉਰਦੂ, ਸੰਸਕਿ੍ਤੀ ‘ ਆਦਿ ਜ਼ੁਬਾਨਾਂ ਉਪਰ ਵਿਸ਼ੇਸ਼ੱਗਤਾ ਹਾਸਿਲ ਕੀਤੀ। ਇਸ ਵਿਸ਼ੇਸ਼ਤਾ ਵਿੱਚ ਮੁਕੱਦਮਿਆਂ ਵਿੱਚ ਪੇਸ਼ ਹੋਈਆਂ ਉਸਦੀਆਂ ਬਹਿਸਾਂ ਅਤੇ ਤਰਕਮਈ ਦਲੀਲਾਂ ਵਿੱਚ ਵੇਖਿਆ ਜਾ ਸਕਦਾ ਹੈ । ਇਸੇ ਪ੍ਰਤਿਭਾ ਕਰਕੇ ਹੀ ਉਹ ਆਪਣੀ ਪਾਰਟੀ ਵਿੱਚ ਵੀ ਹਮੇਸ਼ਾ ਸਰਵਉੱਚ ਪੁਜੀਸ਼ਨਾਂ ਤੇ ਰਿਹਾ । ਆਪਣੀ ਛੋਟੀ ਜਿਹੀ ਉਮਰ ਵਿੱਚ ਉਸਨੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਭਾਰਤ ਦੇ ਕੋਨੇ ਕੋ ਪਹੁੰਚਾਉਣ ਵਿਚ ਸਫਲਤਾ ਹਾਸਿਲ ਕੀਤੀ । ਜਦੋਂ ਉਸਨੇ ਸ਼ਹਾਦਤ ਦਾ ਜਾਮ ਪੀਤਾ ਤਾਂ ਹਿੰਸੋਦਤਾਨ ਦਾ ਬੱਚਾ ਬੱਚਾ ਉਸਦੇ ਨਾਮ ਤੋਂ ਵਾਕਿਫ਼ ਸੀ ਅਤੇ ਭਾਰਤੀ ਮਾਵਾਂ ਆਪਣੇ ਨਵਜੰਮੇ ਬਾਲਾਂ ਨੂੰ ਭਗਤ ਸਿੰਘ ਦੇ ਰੂਪ ਵਿਚ ਵੇਖਣ ਲੱਗੀਆਂ। ਇਸਦੇ ਨਾਲ ਹੀ ਸੁਤੰਤਰਤਾ ਸੰਗਰਾਮ ਦੀ ਜੱਦੋ – ਜਹਿਦ ਵਿੱਚ ਲੱਗੀਆਂ ਹੋਈਆਂ ਪਾਰਟੀਆਂ ਨੂੰ ਆਜ਼ਾਦੀ ਦੀ ਮੰਜ਼ਿਲ ਕਰੀਬ ਹੁੰਦੀ ਪ੍ਰਤੀਤ ਹੋਣ ਲੱਗੀ। (Essay on Bhagat Singh in Punjabi)


ਜਨਮ ਅਤੇ ਮੁੱਢਲਾ ਜੀਵਨ –

Bhagat Singh ਦਾ ਜਨਮ 28 ਸਤੰਬਰ 1907 ਈ ਵਿੱਚ ਚੱਕ ਨੂੰ ਪੰਜ ਜ਼ਿਲਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ । ਉਹਨਾਂ ਦਾ ਜੱਦੀ ਪਿੰਡ ਖਟਕੜ ਕਲਾਂ ਹੈ , ਜੋ ਇਸ ਵੇਲੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਹੈ । ਉਹਨਾਂ ਦੇ ਪਿਤਾ ਦਾ ਨਾਂ ਸ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ । ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਇਕ ਮਹਾਨ ਦੇਸ਼ – ਭਗਤ ਸਨ , ਜੋ ਪਗੜੀ ਸੰਭਾਲ ਜੱਟਾ ‘ ਲਹਿਰ ਦੇ ਨੇਤਾ ਸਨ।

ਭਗਤ ਸਿੰਘ ਅਜੇ ਮਸਾਂ ਤਿੰਨ ਚਾਰ ਸਾਲ ਦਾ ਹੋਵੇਗਾ ਕਿ ਉਸਦੇ ਪਿਤਾ ਜੀ ਉਸਨੂੰ ਖੇਤਾਂ ਵਿੱਚ ਲੈ ਗਏ । ਉਸਦੇ ਪਿਤਾ ਜੀ ਦੇ ਦੋਸਤ ਮਹਿਤਾ ਨੰਦ ਕਿਸ਼ੋਰ ਵੀ ਉਨ੍ਹਾਂ ਦੇ ਨਾਲ ਹੀ ਸੀ । ਖੇਤਾਂ ਨੂੰ ਆਬਾਦ ” ਕਰਨ ਦੇ ਮਨੋਰਥ ਨਾਲ ਬਾਗ਼ ਲਗਵਾਇਆ ਜਾ ਰਿਹਾ ਸੀ । ਨਿੱਕੇ ਨਿੱਕੇ ਬੂਟੇ ਤਾਂ ਵਿੱਚ ਲਗਦੇ ਵੇਖਕੇ ਭਗਤ ਸਿੰਘ ਵੀ ਜ਼ਮੀਨ ਵਿੱਚ ਤੀਲੇ ਗੱਡਣ ਲਗ ਪਿਆ । ਇਹ ਵੇਖ ਕੇ ਮਹਿਤਾ ਨੰਦ ਕਿਸ਼ੋਰ ਜੀ ਨੇ ਭਗਤ ਸਿੰਘ ਨੂੰ ਪੁੱਛਿਆ ,

“ ਕਾਕਾ ! ਤੂੰ ਕੀ ਬੀਜ ਰਿਹਾ ਏਂ ?
ਮੈਂ ਦੰਬੂਕਾਂ ਬੀਜ ਰਿਹਾ ਹਾਂ
ਭਗਤ ਸਿੰਘ ਨੇ ਜੁਆਬ ਦਿੱਤਾ ।
ਫਿਰ ਮਹਿਤਾ ਨੰਦ ਕਿਸ਼ੋਰ ਹੋਰਾਂ ਕਿਹਾ ,
“ ਕਾਕਾ ! ਬੰਦੂਕਾਂ ਕਾਹਦੇ ਲਈ ਬੀਜ ਰਿਹਾਂ ?
ਅੰਗਰੇਜ਼ਾਂ ਨੂੰ ਭਜਾਉਣ ਲਈ ।
ਭਗਤ ਸਿੰਘ ਦਾ ਜੁਆਬ ਸੁਣ ਕੇ ਉਹ ਖਿੜ ਖਿੜਾ ਕੇ ਹੱਸ ਉੱਠੇ ।


Bhagat Singh ਦੀ ਪੜ੍ਹਾਈ ਲਿਖਾਈ –

ਜਦੋਂ Bhagat Singh 4 ਸਾਲ ਦਾ ਹੋਇਆ ਤਾਂ ਪਿੰਡ ਦੇ ਸਕੂਲ ਵਿੱਚ ਪ੍ਰਾਇਮਰੀ ਸਿੱਖਿਆ ਲਈ ਦਾਖਲ ਕਰ ਦਿੱਤਾ ਗਿਆ। ਇਸ ਪਿੱਛੋਂ ਮੁਢੱਲੀ ਸਿੱਖਿਆ ਲਈ ਉਸਨੂੰ ਲਹੋਰ ਦੇ ਡੀ.ਏ.ਵੀ. ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਸ ਸਮੇਂ ਵਾਪਰ ਰਹੀਆਂ ਘਟਨਾਵਾਂ ਨੇ ਭਗਤ ਸਿੰਘ ਦੇ ਮਨ ਤੇ ਬਹੁਤ ਪ੍ਰਭਾਵ ਪਾਇਆ ਇਸ ਲਈ ਭਗਤ ਸਿੰਘ ਨੇ ਆਪਣੀ ਪੜ੍ਹਾਈ ਛੱਡ ਕੇ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

More essays in Punjabi :
Diwali essay in Punjabi
Lohri essay in Punjabi


ਨੋਜਵਾਨ ਭਾਰਤ ਸਭਾ ਦੀ ਸਥਾਪਨਾ –

ਮਾਰਚ 1926 ਈ . ਵਿੱਚ ਭਗਤ ਸਿੰਘ ਨੇ ਨੌਜਵਾਨ ਸਥਾਪਨਾ ਕੀਤੀ। ਇਸ ਸਭਾ ਦੇ ਪ੍ਰਧਾਨ ਸ੍ਰੀ ਰਾਮ ਚੰਦਰ ਅਤੇ ਪ੍ਰੈਸ ਸਕੱਤਰ ਭਗਵਤੀ ਚਰਨ ਵੋਹਰਾ ਸਨ । ਜਨਰਲ ਸਕੱਤਰ ਖੁਦ ਭਗਤ ਸਿੰਘ ਹੀ ਸਨ। ਇਸ ਨੂੰ ਸਮੇਂ ਦੇ ਅਗਾਂਹ ਵਧੂ ਸੋਚਣੀ ਵਾਲੇ ਉੱਘੇ ਨੇਤਾਵਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਸੀ । ਨੌਜਵਾਨ ਭਾਰਤ ਸਭਾ ਨੇ ਆਜ਼ਾਦੀ ਲਹਿਰ ਸਾਹਮਣੇ ਮਸਲਿਆਂ ਦਾ ਖੂਬਸੂਰਤ ਅਤੇ ਸਥਾਈ ਹੱਲ ਪੇਸ਼ ਕੀਤਾ ਸੀ ,ਇਹ ਸਨ ਨੌਜਵਾਨਾਂ ਅਤੇ ਇਸਤਰੀਆਂ ਦੀ ਆਜ਼ਾਦੀ ਲਹਿਰ ਵਿੱਚ ਪੂਰਣ ਹਿੱਸੇਦਾਰੀ ਹਿੰਦੂ ਮੁਸਲਿਮ ਏਕਤਾ ਅਤੇ ਦੱਬੇ ਕੁਚਲੇ ਵਰਗਾਂ ਨੂੰ ਬਰਾਬਰਤਾ । ਸਭਾ ਨੇ ਸਮਾਜਵਾਦ ਦੀ ਸਥਾਪਤੀ ਅਤੇ ਮਜ਼ਦੂਰ ਕਿਸਾਨਾਂ ਨੂੰ ਜਥੇਬੰਦ ਕਰਨ ਲਈ ਆਦਰਸ਼ ਵੀ ਸਾਹਮਣੇ ਲਿਆਂਦੇ ।


ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ –

ਭਗਤ ਸਿੰਘ ਨੇ ਆਪਣੇ ਸਾਥੀ ਬੀ . ਕੇ . ਦੱਤ ਦੀ ਮਦਦ ਨਾਲ ਅਸੈਂਬਲੀ ਹਾਲ ਵਿੱਚ ਦੋ ਧਮਾਕੇਦਾਰ ਬੰਬ ਸੁੱਟੇ । ਇਨ੍ਹਾਂ ਬੰਬਾਂ ਦਾ ਮਤਲਬ ਕਿਸੇ ਦੀ ਜਾਨ ਲੈਣਾ ਨਹੀਂ ਸੀ , ਬਲਕਿ ਗੁੰਗੀ ਅਤੇ ਬੋਲੀ ਅੰਗਰੇਜ਼ੀ ਸਰਕਾਰ ਤੱਕ ਆਪਣਾ ਸੁਨੇਹਾ ਪਹੁੰਚਾਉਣਾ ਸੀ । ਇਸ ਲਈ ਉਨ੍ਹਾਂ ਨੇ ਹੱਸਦੇ – ਹੱਸਦੇ ਗ੍ਰਿਫ਼ਤਾਰੀ ਦੇ ਦਿੱਤੀ । ਭਗਤ ਸਿੰਘ ਉਪਰ 307 ਧਾਰਾ ਅਧੀਨ ਇਰਾਦਤਣ ਹੱਤਿਆ ਦਾ ਮੁਕੱਦਮਾ ਚਲਾਇਆ ਗਿਆ । ਉਹਨਾਂ ਨੇ ਆਪਨੇ ਕੇਸ ਦੀ ਪੈਰਵਾਈ ਖੁਦ ਕੀਤੀ ਅਤੇ ਆਸਿਫ਼ ਅਲੀ ਬੀ . ਕੇ . ਦੱਤ ਦੇ ਵਕੀਲ ਸਨ । ਇਸ ਕੇਸ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਸੈਲੂਲਰ ਜੇਲ੍ਹ ਅੰਡੇਮਾਨ ਨਿਕੋਬਾਰ ਵਿੱਚ ਭੇਜ ਦਿੱਤਾ ਗਿਆ।

ਹਰ ਕਿਸੇ ਨੂੰ ਆਪਣਾ ਲੱਗਾ ਜਾਪਣ
ਆਪਣਾ ਆਪ ਜਾਂ ਵਾਰਿਆ ਭਗਤ ਸਿੰਘਾ ॥
ਡੁੱਬ ਕੇ ਆਪ ਆਜ਼ਾਦੀ ਦੇ ਬਹਿਰ ਅੰਦਰ
ਸਾਰੇ ਦੇਸ਼ ਨੂੰ ਤਾਰਿਆ ਭਗਤ ਸਿੰਘਾ |


ਸ਼ਹਾਦਤ ਦਾ ਸਮਾਂ –

Bhagat Singh, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜਿਸ਼ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਅਤੇ 24 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਹੁਕਮ ਦਿੱਤੇ ਗਏ । ਤਹਿ-ਸਮਾਂ 11 ਘੰਟੇ ਅੱਗੇ ਵਧਾਇਆ ਗਿਆ ਅਤੇ ਤਿੰਨਾਂ ਨੂੰ 23 ਮਾਰਚ 1931 ਨੂੰ ਸ਼ਾਮ 7:30 ਵਜੇ ਲਾਹੌਰ ਜੇਲ ਵਿਚ ਫਾਂਸੀ ਦਿੱਤੀ ਗਈ।

Leave a Comment

error: Content is protected !!