Christmas essay in Punjabi language | ਕ੍ਰਿਸਮਸ ਤੇ ਲੇਖ

ਜਾਣ ਪਛਾਣ –

ਕ੍ਰਿਸਮਸ ਈਸਾਈਆਂ ਦਾ ਇੱਕ ਬਹੁਤ ਪ੍ਰਸਿੱਧ ਤਿਉਹਾਰ ਹੈ। ਕ੍ਰਿਸਮਸ ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਨਾਇਆ ਜਾਣ ਵਾਲਾ ਪਰਵ ਹੈ। ਇਹ ਹਰ ਸਾਲ 25 ਦਸੰਬਰ ਨੂੰ ਸਾਰੀ ਦੁਨੀਆਂ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਈਸਾ ਮਸੀਹ ਜਾਂ ਯਿਸੂ ਮਸੀਹ ਈਸਾਈ ਧਰਮ ਦੇ ਆਗੂ ਸਨ ਅਤੇ ਈਸਾਈ ਧਰਮ ਸਮਰਥਕਾਂ ਦੇ ਮੁਤਾਬਿਕ ਓਹ ਪਰਮੇਸ਼ਰ ਦੇ ਪੁੱਤਰ ਸਨ। ਇਹ ਦਿਨ ਖਾਸ ਕਰਕੇ ਈਸਾਈ ਧਰਮ ਦੇ ਲੋਕਾਂ ਲਈ ਬਹੁਤ ਮਹੱਤਤਾ ਦਾ ਦਿਨ ਹੈ। ਕੁਝ ਕੈਥੋਲੀਕ ਦੇਸ਼ਾ ਵਿੱਚ ਇਸ ਨੂੰ ‘ ਸੇਂਟ ਸਟੀਫਨਸ ਡੇ ਜਾਂ ਫੀਸਟ ਆਫ ਸੇਂਟ ਸਟੀਫਨਸ ਵੀ ਕਿਹਾ ਜਾਂਦਾ ਹੈ। (Christmas essay in Punjabi)

ਕ੍ਰਿਸਮਸ ਮਨਾਉਣ ਦਾ ਕਾਰਨ –

ਕ੍ਰਿਸਮਸ ਪਰਵ ਮਨਾਉਣ ਪਿੱਛੇ ਅਨੇਕਾਂ ਹੀ ਇਤਿਹਾਸਕ ਕਹਾਣੀਆਂ ਜੁੜੀਆਂ ਹਨ। ਇੰਝ ਕਿਹਾ ਜਾਂਦਾ ਹੈ ਕਿ ਕੁਝ ਸਿਤਾਰੇ ਅਕਾਸ਼ ਵਿੱਚ ਪ੍ਰਗਟ ਹੋ ਗਏ ਸਨ ਜਦੋਂ ਯਿਸੂ ਮਸੀਹ ਨੇ ਇਕ ਖੁਰਲੀ ਵਿੱਚ ਜਨਮ ਲਿਆ। ਕੁਝ ਸਿਆਣੇ ਪੁਰਸ਼ਾਂ ਜੋ ਕਿ ਪੂਰਬ ਦੇ ਵਾਸੀ ਸਨ, ਜਿਨਾਂ ਨੂੰ “ਮੇਜਾਈਂ ਆਖਿਆ ਜਾਂਦਾ ਸੀ, ਨੇ ਅਕਾਸ਼ ਵਿਚ ਪ੍ਰਗਟ ਹੋਏ ਤਾਰਿਆਂ ਨੂੰ ਗੌਰ ਨਾਲ ਦੇਖਿਆ ਅਤੇ ਉਨ੍ਹਾਂ ਨੂੰ ਪਤਾ ਚੱਲ ਗਿਆ ਕਿ ਪ੍ਰਭੂ ਯਿਸੂ ਨੇ ਜਨਮ ਧਾਰ ਲਿਆ ਹੈ। ਉਨ੍ਹਾਂ ਨੇ ਤਾਰਿਆਂ ਦੀ ਦਿਸ਼ਾ ਵਿੱਚ ਚੱਲਨਾ ਸ਼ੁਰੂ ਕੀਤਾ ਅਖੀਰ ਉਸ ਸ਼ਥਾਨ ‘ਤੇ ਆ ਪੁੱਜੇ ਜਿਥੇ ਈਸਾ ਮਸੀਹ ਨੇ ਜਨਮ ਲਿਆ ਸੀ। ਉਹ ਆਪਣੇ ਨਾਲ ਸਰਦੇ-ਪੁੱਜਦੇ ਤੋਹਫ਼ੇ ਲੈ ਕੇ ਆਏ। ਇਸਦੇ ਨਾਲ ਹੀ ਕ੍ਰਿਸਮਸ ਦੇ ਤੋਹਫ਼ੇ ਦੇਣ ਦਾ ਰਿਵਾਜ ਪੈ ਗਿਆ। (essay on Christmas in Punjabi)

ਦੂਜੀ ਹਾਣੀ ਮੁਤਾਬਕ ਲਗਭਗ 2,000 ਸਾਲ ਪਹਿਲਾਂ ਮਰੀਅਮ ਨਾਮੀ ਨਾਸਰਤ ਸ਼ਹਿਰ ਦੀ ਇਕ ਮੁਟਿਆਰ ੂੰ ਗੈਬਰੀਏਲ ਨਾਂ ਦੇ ਇਕ ਐਜਲ ਮਿਲਣ ਲਈ ਆਇਆ ਸੀ। ਗੈਬਰੀਏਲ ਨੇ ਮਰੀਅਮ ਨੂੰ ਦੱਸਿਆ ਕਿ ਉਸਦੇ ਇਕ ਪੁੱਤਰ ਪੈਦਾ ਹੋਵੇਗਾ ਜਿਸਦਾ ਨਾਮ ਯਿਸੂ ਹੈ ਅਤੇ ਉਹ ਪਰਮੇਸ਼ੁਰ ਦਾ ਪੁੱਤਰ ਹੋਵੇਗਾ। ਮਰੀਅਮ ਅਤੇ ਉਸ ਦੇ ਪਤੀ ਯੂਸੁਫ਼ ਨੂੰ ਰੋਮਨ ਦੇ ਸ਼ਹਿਨਸ਼ਾਹ ਦੁਆਰਾ ਆਦੇਸ਼ ਦਿੱਤੇ ਜਾਣ ਕਾਰਨ ਬੈਥਲਹਮ ਜਾਣਾ ਪਿਆ ਜਿਥੇ ਸਾਰੇ ਲੋਕਾਂ ਦੀ ਇਕ ਮਰਦਮਸ਼ੁਮਾਰੀ ਜਾਂ ਰਿਕਾਰਡ ਆਪਣੇ ਸ਼ਹਿਰ ਵਿੱਚ ਲੈਏ ਜਾਣੇ ਸਨ। ਕਈ ਦਿਨਾਂ ਤੱਕ ਇੱਕ ਗਧੇ ਉੱਤੇ ਗਰਭਵਤੀ ਮਰੀਅਮ ਯਾਤਰਾ ਕਰਨ ਤੋਂ ਬਾਅਦ, ਮਰੀਅਮ ਅਤੇ ਯੂਸੁਫ਼ ਬੈਤਲਹਮ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ। ਇਹ ਵੇਖ ਕੇ ਇਕ ਘਰ ਦੇ ਮਾਲਕ ਨੇ ਜੋਸਫ਼ ਨੂੰ ਦੱਸਿਆ ਕਿ ਉਹ ਉਸ ਦੇ ਅਸਤਬਲ ਵਿੱਚ ਰਹਿ ਸਕਦੇ ਹਨ। ਜਿਥੇ ਯਿਸੂ ਮਸੀਹ ਨੇ ਜਨਮ ਲਿਆ। ਇਹ ਸਥਾਨ ਹੁਣ ਈਸਾਈ ਧਰਮ ਦਾ ਮੁੱਖ ਧਾਰਮਿਕ ਕੇਂਦਰ ਹੈ।

ਕ੍ਰਿਸਮਸ ਲਈ ਤਿਆਰੀਆ –

ਈਸਾਈ ਧਰਮ ਦੇ ਲੋਕਾਂ ਦੁਆਰਾ ਇਸ ਮੌਕੇ ਦੌਰਾਨ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਕ੍ਰਿਸਮਸ ਦੀ ਸਜਾਵਟ ਦੇ ਪ੍ਰਮੁੱਖ ਰੰਗ ਲਾਲ , ਹਰਾ ਅਤੇ ਸੁਨਹਿਰੀ ਹ। ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਅਤੇ ਫੁੱਲਾਂ , ਲਾਈਟਾਂ ਆਦਿ ਨਾਲ ਸਜਾਇਆ ਜਾਂਦਾ ਹੈ। ਲੋਕ ਕ੍ਰਿਸਮਸ ਦੇ ਰੁੱਖਾਂ ਨੂੰ ਲਾਈਟਾਂ , ਖਿਡੌਣੇ ਆਦਿ ਦੇ ਨਾਲ ਸਜਾਉਂਦੇ ਹਨ । ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹਨ। ਸ਼ੁਭਕਾਮਨਾਵਾਂ ਦੇਣ ਲਈ ਇੱਕ ਦੂਜੇ ਦੇ ਘਰ ਵੀ ਜਾਂਦੇ ਹਨ।

ਕ੍ਰਿਸਮਸ ਵਾਲਾ ਦਿਨ –

ਕ੍ਰਿਸਮਸ ਵਾਲੇ ਦਿਨ ਈਸਾ ਮਸੀਹ ਦੇ ਨਾਂ ‘ ਤੇ ਗਿਰਜਾਘਰ ਵਿੱਚ ਵਿਸ਼ੇਸ਼ ਪ੍ਰਾਥਨਾਵਾਂ ਕੀਤੀਆਂ ਜਾਂਦੀਆਂ ਹਨ। ਕ੍ਰਿਸਮਸ ਤਿਉਹਾਰ ਤੇ ਕੇਕ ਅਤੇ ਵੱਖ – ਵੱਖ ਕਿਸਮਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਰਿਵਾਜ਼ ਤੌਰ ‘ਤੇ ‘ਟਰਕੀ’ ਇਸ ਦਿਨ ਵਿਸ਼ਵ ਭਰ ਦਾ ਇਕ ਮੁੱਖ ਭੋਜਨ ਹੈ। ਬੱਚੇ ਨਵੇਂ ਕੱਪੜੇ ਪਾਉਂਦੇ ਹਨ। ਉਹ ਕ੍ਰਿਸਮਿਸ ਕੈਰਲ (ਧਾਰਮਿਕ ਗਾਣੇ) ਗਾਉਦੇ ਹਨ ਅਤੇ ਸਾਂਤਾ ਕਲੋਜ਼ ਦੀ ਉਡੀਕ ਕਰਦੇ ਹਨ । ਇਹ ਤਿਉਹਾਰ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦਾ ਹੈ। ਕ੍ਰਿਸਮਸ-ਦਰੱਖਤ ਬਣਾ ਕੇ ਉਸਦੀਆਂ ਟਹਿਣੀਆਂ ਤੇ ਖਿਡੋਣੇ ਗੁਬਾਰੇ ਅਤੇ ਮਿਠਾਈਆਂ ਟੰਗੀਆਂ ਜਾਂਦੀਆਂ ਹਨ। ਰਾਤ ਸਮੇਂ ਰੁਸ਼ਨਾਈ ਕੀਤੀ ਜਾਂਦੀ ਹੈ। ਬੱਚਿਆਂ ਦੇ ਸਿਰਾਣਿਆਂ ਹੇਠਾਂ ਮਠਿਆਈਆਂ ਲੁਕਾਕੇ ਰੱਖੀਆਂ ਜਾਂਦੀਆਂ ਹਨ। ਜਦੋਂ ਬੱਚੇ ਸਵੇਰੇ ਨੀਂਦ ‘ਚੋ ਜਾਗਦੇ ਹਨ ਤੇ ਇਨ੍ਹਾਂ ਤੋਹਫ਼ਿਆਂ ਨੂੰ ਪਾਕੇ ਸੋਚਦੇ ਹਨ ਕਿ ਇਹ ਤੋਹਫ਼ੇ ਉਨ੍ਹਾਂ ਲਈ ਕ੍ਰਿਸਮਸ ਫ਼ਾਦਰ (ਸਾਂਤਾ ਕਲੋਜ਼) ਲੈ ਕੇ ਆਏ ਹਨ।  ਸਾਂਤਾ ਕਲੋਜ਼ ਦੇ ਭੇਸ ਵਿੱਚ ਲੋਕ ਚਿੱਟੀ ਤੇ ਲੰਬੀ ਨਕਲੀ ਦਾੜੀ ਲਗਾ ਕੇ ਅਤੇ ਲਾਲ ਅਤੇ ਚਿੱਟੇ ਕੱਪੜੇ ਪਾਕੇ ਇਸ ਦਿਨ ਤੇ ਬੱਚਿਆਂ ਨੂੰ ਆਕਰਸ਼ਕ ਤੋਹਫ਼ੇ ਵੰਡਦੇ ਹਨ ਅਤੇ ਬੱਚਿਆਂ ਦਾ ਮਨੋਰੰਜਨ ਕਰਦੇ  ਹਨ ।
ਦੁਕਾਨਾਂ ਅਤੇ ਮਾਰਕੀਟ ਨੂੰ ਵੀ ਰੰਗਦਾਰ ਰੌਸ਼ਨੀ ਦੇ ਨਾਲ ਸਜਾਇਆ ਜਾਂਦਾ ਹੈ। ਦੁਕਾਨਾਂ ਵਿੱਚ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਕਾਫੀ ਚਹਿਲ ਪਹਿਲ ਹੁੰਦੀ ਹੈ । ਪਰਿਵਾਰਕ ਇਕੱਠ ਅਤੇ ਤੋਹਫ਼ੇ ਦਾ ਆਦਾਨ – ਪ੍ਰਦਾਨ ਇਸ ਤਿਉਹਾਰ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ। ਲੋਕ ਈਰਖਾ , ਨਫ਼ਰਤ ਅਤੇ ਸੁਆਰਥ ਨੂੰ ਭੁੱਲ ਜਾਂਦੇ ਹਨ ਅਤੇ ਸਾਰੇ ਮਰਦਾਂ ਅਤੇ ਔਰਤਾਂ ਨਾਲ ਭਰਾ ਅਤੇ ਭੈਣਾਂ ਵਾਂਗ ਵਰਤਦੇ ਹਨ । ਮਨੁੱਖਜਾਤੀ ਵਿੱਚ ਪਿਆਰ ਅਤੇ ਸ਼ਾਂਤੀ ਦਾ ਪ੍ਰਸਾਰ ਕ੍ਰਿਸਮਸ ਦਾ ਸਭ ਤੋਂ ਵੱਡਾ ਸੰਦੇਸ਼ ਹੈ । ਦੁਨੀਆਂ ਭਰ ਦੇ ਸਾਰੇ ਮਸੀਹੀ ਕ੍ਰਿਸਮਸ ਤਿਉਹਾਰ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਹਨ। ਅੱਜ ਕੱਲ੍ਹ ਇਹ ਤਿਉਹਾਰ ਹੋਰ ਭਾਈਚਾਰਿਆਂ ਦੁਆਰਾ ਵੀ ਇੱਕ ਧਾਰਮਿਕ ਵਿਸ਼ਵਾਸ ਵਜੋਂ ਹੀ ਨਹੀਂ , ਸਗੋਂ ਇੱਕ ਤਿਉਹਾਰ ਦੇ ਮੌਕੇ ਵਜੋਂ ਮਨਾਇਆ ਜਾਣ ਲੱਗਾ ਹੈ। (Christmas essay in Punjabi language)

ਸਿੱਟਾ –

ਕ੍ਰਿਸਮਸ ਸਾਨੂੰ ਦੋਸਤਾਂ ਅਤੇ ਪਰਿਵਾਰ ਨਾਲ ਸਾਂਝ ਕਰਨ ਅਤੇ ਸਾਂਝ ਕਰਨ ਦੀ ਮਹੱਤਤਾ ਦੀ ਯਾਦ ਦਿਵਾਉਂਦਾ ਹੈ। ਕ੍ਰਿਸਮਸ ਦੇ ਜ਼ਰੀਏ, ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਦਾ ਜਨਮ ਵਿਸ਼ਵ ਦੀਆਂ ਮਹਾਨ ਚੀਜ਼ਾਂ ਦੀ ਸ਼ੁਰੂਆਤ ਹੈ।  ਕੁਦਰਤ ਅਤੇ ਸਾਡੀ ਹੋਂਦ ਦੇ ਕਾਰਨਾਂ ਬਾਰੇ ਸੋਚਣ ਦਾ ਆਮ ਤੌਰ ਤੇ ਇਹ ਮੌਕਾ ਹੁੰਦਾ ਹੈ। ਕ੍ਰਿਸਮਸ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕ ਇਕ ਈਸਾਈ ਤਿਉਹਾਰ ਹੋਣ ਦੇ ਬਾਵਜੂਦ ਦੁਨੀਆ ਭਰ ਵਿੱਚ ਮਨਾਉਂਦੇ ਹਨ। ਇਹ ਇਸ ਤਿਉਹਾਰ ਦੀ ਖਾਸੀਅਤ ਹੈ ਜੋ ਲੋਕਾਂ ਨੂੰ ਏਨਾ ਜ਼ਿਆਦਾ ਜੋੜਦੀ ਹੈ।

Leave a Comment

error: Content is protected !!